ਫ਼ਤਹਿਗੜ੍ਹ ਸਾਹਿਬ: ਇੱਥੇ 66 ਕੇ.ਵੀ ਗਰਿੱਡ ਜੱਲ੍ਹਾ ਤੋਂ ਬਿਜਲੀ ਸਪਲਾਈ ਜੱਲਾ, ਸੌਢਾ, ਭਮਾਰਸੀ ਬੁਲੰਦ, ਭਮਾਰਸੀ ਜੇਰ, ਸੁਹਾਗਹੇੜੀ, ਸਿੱਧਵਾਂ ਪਿੰਡਾਂ ਨੂੰ ਜਾਂਦੀ ਹੈ ਜੋ ਪਿਛਲੇ 5-6 ਦਿਨਾਂ ਤੋਂ ਨਾ ਆਉਣ ਕਾਰਨ ਕਿਸਾਨਾਂ ਦੀਆਂ ਮੱਕੀ, ਸੂਰਜਮੁਖੀ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਇਸ ਦੇ ਰੋਸ ਵਜੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸਰਹਿੰਦ-ਨਾਭਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਹਿੰਦ ਦਿਹਾਤੀ ਦੇ ਐੱਸਡੀਓ ਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਆਵਾਜ਼ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਉਨ੍ਹਾਂ ਦਾ ਮਸਲਾ ਹੱਲ ਕਰਵਾਉਣਗੇ। ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਨੋਨੀ ਜੱਲਾ, ਗੁਰਿੰਦਰ ਸਿੰਘ, ਹਰਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ