ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 19 ਅਗਸਤ
ਬਲਟਾਣਾ ਵਿੱਚ ਪੈਂਦੇ ਹਰਮਿਲਾਪ ਨਗਰ ਵਿੱਚ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਕੇ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਕਰਿੰਦੇ ਵੱਲੋਂ ਵਿਰੋਧ ਕੀਤੇ ਜਾਣ ’ਤੇ ਲੁਟੇਰਿਆਂ ਨੇ ਪਹਿਲਾਂ ਉਸ ’ਤੇ ਚਾਕੂਆਂ ਨਾਲ ਹਮਲਾ ਕੀਤਾ, ਫਿਰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਉਹ ਇੱਥੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੀੜਤ ਦੀ ਪਛਾਣ ਰਣਦੇਵ ਸਿੰਘ ਵਜੋਂ ਹੋਹੀ ਹੈ। ਰਣਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਠੇਕੇ ’ਤੇ ਬੈਠਾ ਸੀ। ਇਸ ਦੌਰਾਨ ਕਰੀਬ 11 ਵਜੇ ਚਾਰ ਨਕਾਬਪੋਸ਼ ਉਸਦੇ ਠੇਕੇ ’ਤੇ ਆਏ ਅਤੇ ਨਕਦੀ ਦੀ ਮੰਗ ਕੀਤੀ। ਮਨ੍ਹਾਂ ਕਰਨ ’ਤੇ ਉਨ੍ਹਾਂ ਨੇ ਉਸ ਨੂੰ ਬੰਧਕ ਬਣਾ ਲਿਆ। ਜਦੋਂ ਉਸ ਨੇ ਖ਼ੁਦ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੁਟੇਰੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ।