ਜਗਮੋਹਨ ਸਿੰਘ
ਘਨੌਲੀ, 15 ਜੁਲਾਈ
ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਹਮੇਸ਼ਾ ਮੋਹਰੀ ਰਹਿਣ ਵਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਨੌਲਾ ਦੇ ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਸਕੂਲ ਦੀ ਦਾਖਲਾ ਪ੍ਰੀਖਿਆ ਵਿੱਚ ਵੀ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਕੂਲ ਦੇ 4 ਵਿਦਿਆਰਥੀਆਂ ਨੇ ਦਾਖਲਾ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਨੂੰ ਰੂਪਨਗਰ ਬਲਾਕ ਵਿੱਚ ਪਹਿਲਾ ਸਥਾਨ ਦਿਵਾਇਆ ਹੈ। ਅੱਜ ਸਕੂਲ ਮੁਖੀ ਪਰਮਜੀਤ ਸਿੰਘ ਡਕਾਲਾ ਦੀ ਅਗਵਾਈ ਅਧੀਨ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਜਰਨੈਲ ਸਿੰਘ, ਬੀਪੀਈਓ ਕਮਿੰਦਰ ਸਿੰਘ, ਸੀਐੱਚਟੀ ਰਾਕੇਸ਼ ਚੰਦਰ, ਸਕੂਲ ਮੈਨੇਜਮੈਂਟ ਕਮੇਟੀ, ਗਰਾਮ ਪੰਚਾਇਤ ਘਨੌਲਾ, ਗਰਾਮ ਪੰਚਾਇਤ ਸੈਣੀਮਾਜਰਾ ਜੱਟ ਪੱਤੀ ਤੇ ਰਤਨ ਏਡ ਦੇ ਪ੍ਰਧਾਨ ਜਸਮੇਰ ਸਿੰਘ ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਅਮਨਦੀਪ ਕੌਰ, ਹਰਸ਼ਿਤਾ, ਹਰਮਨਜੀਤ ਸਿੰਘ ਅਤੇ ਵਿਕਾਸ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਚੇਅਰਮੈਨ, ਸਰਬਜੀਤ ਸਿੰਘ ਘਨੌਲਾ, ਬਲਜੀਤ ਕੌਰ, ਪ੍ਰਵੀਨ ਕੁਮਾਰ, ਸਾਰਿਕਾ ਮਰਵਾਹਾ, ਨੀਨਾ ਗੁਪਤਾ, ਯਸ਼ਪਾਲ ਜੱਸੀ, ਸੁਨੀਤਾ ਰਾਣੀ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਪੰਚਾਇਤ ਮੈਂਬਰ, ਪਿੰਡ ਦੇ ਪਤਵੰਤੇ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ ।