ਜਗਮੋਹਨ ਸਿੰਘ
ਰੂਪਨਗਰ, 5 ਅਗਸਤ
ਇਥੋਂ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਸਕੂਲ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਬੰਧੀ ਪ੍ਰਾਇਮਰੀ ਸਕੂਲਾਂ ਦੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ ਹੋ ਗਏ। ਅੰਤਿਮ ਦਿਨ ਇਨਾਮਾਂ ਦੀ ਵੰਡ ਲਈ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਕੀਤੀ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਲਵਿਸ਼ ਚਾਵਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਲ੍ਹਾ ਨੋਡਲ ਅਫਸਰ ਦਵਿੰਦਰ ਪਾਬਲਾ ਨੇ ਅੰਤਿਮ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਪੋਸਟਰ ਬਣਾਉਣ ਮੁਕਾਬਲੇ ਵਿੱਚ ਰੋਪੜ 2 ਬਲਾਕ ਦੇ ਹੁਸੈਨ ਪੁਰ ਸਕੂਲ ਦੇ ਵਿਦਿਆਰਥੀ ਕਾਸਿਮ ਨੇ ਪਹਿਲਾ, ਜਦੋਂ ਕਿ ਨੰਗਲ ਬਲਾਕ ਦੇ ਲੋਅਰ ਮਜਾਰੀ ਸਕੂਲ ਦੀ ਸੁਰਜੀਤ ਨੇ ਦੂਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਸ੍ਰੀ ਚਮਕੌਰ ਸਾਹਿਬ 1 ਸਕੂਲ ਦੇ ਬੱਚੇ ਸਾਗਰ ਨੇ ਪਹਿਲਾ, ਜਦੋਂ ਕਿ ਰੋਪੜ 2 ਬਲਾਕ ਦੇ ਘਨੌਲਾ ਸਕੂਲ ਦੀ ਫਾਤਿਮਾ ਨੇ ਦੂਜਾ ਸਥਾਨ ਹਾਸਲ ਕੀਤਾ। ਸਕਿੱਟ ਮੁਕਾਬਲੇ ਵਿੱਚ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਮੁੰਡੀਆਂ ਸਕੂਲ ਦੀ ਟੀਮ ਨੇ ਪਹਿਲਾ, ਜਦ ਕਿ ਰੋਪੜ 2 ਬਲਾਕ ਦੇ ਹਵੇਲੀ ਕਲਾਂ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਹਰਪ੍ਰੀਤ ਕੌਰ ਨੇ ਕੀਤਾ। ਜੱਜ ਹਰਮਨਜੀਤ ਸਿੰਘ, ਹਰਿੰਦਰ ਕੌਰ, ਸੰਜੀਵ ਕੁਮਾਰ, ਗੁਰਤੇਜ ਸਿੰਘ, ਪ੍ਰਭਦੀਪ ਕੌਰ ਤੇ ਨਿਰਮੈਲ ਸਿੰਘ ਸਨ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਿੰਦਰ ਸਿੰਘ, ਮਨਜੀਤ ਸਿੰਘ ਮਾਵੀ, ਯੋਗਰਾਜ, ਇੰਦਰਪਾਲ ਸਿੰਘ, ਰਾਕੇਸ਼ ਕੁਮਾਰ, ਸੱਜਣ ਸਿੰਘ, ਗੁਰਿੰਦਰ ਸਿੰਘ ਲਾਡਲ ਅਮਨਪ੍ਰੀਤ ਕੌਰ ਬਲਜੀਤ ਸਿੰਘ ਲੌਂਗੀਆ, ਸਤਨਾਮ ਕੌਰ, ਮਨਿੰਦਰ ਸਿੰਘ ਬਲਵਿੰਦਰ ਸਿੰਘ ਲੌਦੀਪੁਰ, ਕਰਮਜੀਤ ਕੌਰ, ਅਨਾਮਿਕਾ ਸ਼ਰਮਾ, ਦਲਜੀਤ ਕੌਰ, ਪ੍ਰੀਤਕਮਲ ਕੌਰ, ਮਲਕੀਤ ਸਿੰਘ ਭੱਠਲ, ਰਾਏ ਸਿੰਘ, ਗੁਰਪ੍ਰੀਤ ਸਿੰਘ, ਸੁਸ਼ੀਲ ਧੀਮਾਨ, ਬਲਵਿੰਦਰ ਰੈਲੋਂ, ਰੂਪ ਚੰਦ ਤੇ ਦੁਪਿੰਦਰਜੀਤ ਕੌਰ ਮੁੰਡੀਆਂ ਹਾਜ਼ਰ ਸਨ।