ਜਗਮੋਹਨ ਸਿੰਘ
ਘਨੌਲੀ, 6 ਮਈ
ਰੂਪਨਗਰ ਥਰਮਲ ਪਲਾਂਟ ਦਾ 4 ਨੰਬਰ ਯੂਨਿਟ ਬਿਜਲੀ ਦੀ ਮੰਗ ਆਉਣ ਬਾਅਦ ਮੁੜ ਚਾਲੂ ਕਰ ਦਿੱਤਾ ਗਿਆ ਹੈ। ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਰਵੀ ਵਧਵਾ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲਾ ਭੰਡਾਰ ਵਿੱਚ 5 ਦਿਨਾਂ ਦਾ ਕੋਇਲਾ ਬਾਕੀ ਹੈ। ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 3 ਰਾਹੀਂ 182, ਯੂਨਿਟ ਨੰਬਰ 6 ਰਾਹੀਂ 197 ਤੇ ਯੂਨਿਟ ਨੰਬਰ 4 ਰਾਹੀਂ 111 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ, ਜਦੋਂ ਕਿ ਹਰੇਕ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 210 ਮੈਗਾਵਾਟ ਪ੍ਰਤੀ ਯੂਨਿਟ ਹੈ। ਲਹਿਰਾ ਮੁਹੱਬਤ ਦਾ ਇੱਕ ਨੰਬਰ ਯੂਨਿਟ ਅੱਜ ਵੀ ਚਾਲੂ ਨਹੀਂ ਕੀਤਾ ਗਿਆ।