ਨਿਜੀ ਪੱਤਰ ਪ੍ਰੇਰਕ
ਅੰਬਾਲਾ, 6 ਸਤੰਬਰ
ਅੰਬਾਲਾ ਸ਼ਹਿਰ ਨਗਰ ਨਿਗਮ ਤੋਂ ‘ਕੋਈ ਬਕਾਇਆ ਨਹੀਂ’ (ਐੱਨਡੀਸੀ) ਪ੍ਰਮਾਣ ਪੱਤਰ ਲੈਣ ਲਈ ਧੱਕੇ ਖਾਣ ਤੋਂ ਬਾਅਦ ਪ੍ਰਾਪਰਟੀ ਡੀਲਰ ਅਤੇ ਹਿੰਦੀ ਕਹਾਣੀਕਾਰ ਕਿਰਪਾਲ ਸਿੰਘ ਸੈਣੀ ਆਪਣੇ ਇਕ ਸਾਥੀ ਨੂੰ ਨਾਲ ਲੈ ਕੇ ਸਖ਼ਤ ਗਰਮੀ ਅਤੇ ਕੜਕਦੀ ਧੁੱਪ ਵਿਚ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਸੰਕੇਤਕ ਧਰਨੇ ਤੇ ਬੈਠ ਗਿਆ।ਇਸ ਗੱਲ ਦੀ ਜਾਣਕਾਰੀ ਜਿਉਂ ਹੀ ਮੀਡੀਆ ਨੂੰ ਮਿਲੀ ਤਾਂ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਗੱਲ ਵਧਦੀ ਦੇਖ ਕੇ ਨਗਰ ਨਿਗਮ ਕਮਿਸ਼ਨਰ ਧਰਨੇ ’ਤੇ ਬੈਠੇ ਕਿਰਪਾਲ ਸਿੰਘ ਸੈਣੀ ਕੋਲ ਪਹੁੰਚੇ ਅਤੇ ਉਸ ਦੀ ਸਮੱਸਿਆ ਹੱਲ ਕਰ ਦਿੱਤੀ।