ਚੰਡੀਗੜ੍ਹ: ਚੰਡੀਗੜ੍ਹ ਲਲਿਤ ਕਲਾ ਅਕਾਦਮੀ ਨੇ ਸ਼ਹਿਰ ਦੇ ਉੱਘੇ ਕਲਾਕਾਰ ਰਾਮ ਪ੍ਰਤਾਪ ਵਰਮਾ ਵੱਲੋਂ ਨਿਰਮਤ ‘ਵਾਲ ਪੇਂਟਿੰਗਜ਼: ਦਿ ਵੈਨੇਸ਼ਿੰਗ ਟਰੇਜ਼’ ਨਾਂ ਦੀ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਪ੍ਰੋ.ਬੀ.ਐੱਨ. ਗੋਸਵਾਮੀ ਨੇ ‘ਵਾਲ ਪੇਂਟਿੰਗਜ਼: ਦਿ ਵੈਨੇਸ਼ਿੰਗ ਟਰੇਜ਼’ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਇਹ ਵਾਲ ਪੇਂਟਿੰਗਾਂ ਭਿਵਾਨੀ ਦੀਆਂ ਪੁਰਾਤਨ ਇਮਾਰਤਾਂ ਦੀ ਪੂਰੀ ਜੀਵਨ ਸ਼ੈਲੀ ਨੂੰ ਬਿਆਨਦੀਆਂ ਹਨ। ਰਾਮ ਪ੍ਰਤਾਪ ਵਰਮਾ ਮੁਤਾਬਕ ਇਹ ਕੰਧ ਚਿੱਤਰ ਹਰਿਆਣਾ ਦੇ ਭਿਵਾਨੀ ਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸਾਹੂਕਾਰ (ਬਾਣੀਏ) ਸੀ, ਜੋ ਇਨ੍ਹਾਂ ਹਵੇਲੀਆਂ ਦੇ ਮਾਲਕ ਸਨ। ਉਹ ਇਨ੍ਹਾਂ ਹਵੇਲੀਆਂ ਨੂੰ ਸਜਾਵਟ ਦੇ ਹਿੱਸੇ ਵਜੋਂ ਚਿੱਤਰਕਾਰੀ ਨਾਲ ਸ਼ਿੰਗਾਰਦੇ ਸਨ। ਇਨ੍ਹਾਂ ਚਿੱਤਰਾਂ ਦਾ ਵਿਸ਼ਾ ਪੁਰਾਤਨ ਕਥਾਵਾਂ ਜਿਵੇਂ ਰਮਾਇਣ, ਕ੍ਰਿਸ਼ਨ ਲੀਲਾ ਆਦਿ ਨਾਲ ਸਬੰਧਤ ਹੈ। -ਟ੍ਰਿਬਿਊਨ ਨਿਊਜ਼ ਸਰਵਿਸ