ਪੱਤਰ ਪ੍ਰੇਰਕ
ਚੰਡੀਗੜ੍ਹ, 10 ਫ਼ਰਵਰੀ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ ਅੱਜ ਇਕ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ ਸੈਕਟਰ-44 ਵਾਸੀ 72 ਸਾਲਾਂ ਦੀ ਬਿਰਧ ਵਜੋਂ ਹੋਈ ਹੈ। ਉਹ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ ਅਤੇ ਜੀ.ਐੱਮ.ਸੀ.ਐੱਚ.-32 ਵਿੱਚ ਇਲਾਜ ਅਧੀਨ ਸੀ। ਇਸ ਤੋਂ ਇਲਾਵਾ ਅੱਜ ਸ਼ਹਿਰ ਵਿੱਚ 15 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ 26 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਤੇ ਉਨ੍ਹਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਐਕਟਿਵ ਕੇਸ 158 ਰਹਿ ਗਏ ਹਨ। ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਅੱਜ ਨਵੇਂ ਸਾਹਮਣੇ ਆਏ ਕਰੋਨਾ ਮਰੀਜ਼ ਸੈਕਟਰ 33, 41, 42, 43, 44, 46, 63, ਖੁੱਡਾ ਅਲੀਸ਼ੇਰ, ਮਨੀਮਾਜਰਾ ਤੇ ਪੀ.ਜੀ.ਆਈ. ਕੈਂਪਸ ਦੇ ਵਸਨੀਕ ਹਨ।