ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 14 ਨਵੰਬਰ
ਹਰਿਆਣਾ ਦੇ ਸ਼ਾਹਬਾਦ ਦੇ ਨਜ਼ਦੀਕ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਨਿਊ ਸੁਖਦੇਵ ਢਾਬੇ ਨੇੜੇ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਕਾਰਨ ਅੱਗ ਲੱਗਣ ਕਰਕੇ ਪ੍ਰੋ. ਸੰਦੀਪ ਕੁਮਾਰ, ਉਸ ਦੀ ਪਤਨੀ ਤੇ ਦੋ ਧੀਆਂ ਦੀ ਮੌਤ ਤੋਂ ਅੱਜ 11 ਦਿਨ ਬਾਅਦ ਮਾਂ ਸੁਦੇਸ਼ (57) ਦੀ ਮੌਤ ਹੋ ਗਈ ਸੀ। ਜਿਸ ਨੇ ਅੱਜ ਚੰਡੀਗੜ੍ਹ ਦੇ ਪੀਜੀਆਈ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ 2 ਨਵੰਬਰ ਨੂੰ ਸ਼ਾਹਬਾਦ ਵਿੱਚ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਕਾਰਨ ਅੱਗ ਲੱਗ ਗਈ ਸੀ। ਸੰਦੀਪ ਕੁਮਾਰ ਤੇ ਉਸ ਦੀ ਧੀ ਪਰੀ ਤੇ ਖੁਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ , ਪਤਨੀ ਲਕਸ਼ਮੀ ਅਤੇ ਭਰਜਾਈ ਆਰਤੀ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।