ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਨੌਜਵਾਨ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਦੀ ਗਰੈਜੂਏਟ ਹਲਕਿਆਂ ਦੀ ਸੈਨੇਟ ਦੀ ਚੋਣ ’ਚ ਦੂਜੀ ਸੀਟ ’ਤੇ 2902 ਵੋਟਾਂ ਹਾਸਲ ਕਰ ਕੇ ਲਾਮਿਸਾਲ ਜਿੱਤ ਦਰਜ ਕੀਤੀ ਹੈ। ਸਿਮਰਨ ਢਿੱਲੋਂ ਨੇ ਸਿਆਸੀ ਜੀਵਨ 2008 ’ਚ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ। ਉਹ 2010 ਤੱਕ ਪੀਯੂਐੱਸਯੂ ਦੇ ਪ੍ਰਧਾਨ ਰਹੇ। ਬਾਅਦ ’ਚ ਉਹ 2015 ’ਚ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ’ਚ ਸ਼ਾਮਲ ਹੋ ਗਏ। ਉਨ੍ਹਾਂ ਪਾਰਟੀ ਇੰਚਾਰਜ ਵਜੋਂ ਅਹਿਮ ਰੋਲ ਅਦਾ ਕੀਤਾ ਤੇ ਐੱਸਓਆਈ ਨੇ ਵਿਦਿਆਰਥੀ ਬਾਡੀ ਦੀਆਂ ਚੋਣਾਂ ’ਚ ਲਾਮਿਸਾਲ ਜਿੱਤ ਦਰਜ ਕੀਤੀ। ਐੱਸਓਆਈ ਦੇ ਕੌਮੀ ਜਨਰਲ ਸਕੱਤਰ ਤੇ ਦਫ਼ਤਰ ਇੰਚਾਰਜ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਸਿਮਰਨ ਢਿੱਲੋਂ ਦੀ ਜਿੱਤ ਨਾਲ ਐੱਸਓਆਈ ਦੀਆਂ ਵਿਦਿਆਰਥੀ ਪੱਖੀ ਨੀਤੀਆਂ ਨੂੰ ਹੁਲਾਰਾ ਮਿਲੇਗਾ।