ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਨਵੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਅੱਜ ਹੋਈ ਚੋਣ ਵਿੱਚ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਧੜੇ ਦੇ ਉਮੀਦਵਾਰ ਐਡਵੋਕੇਟ ਸਨੇਹਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ। ਕੁੱਲ 566 ’ਚੋਂ 523 ਵੋਟਾਂ ਪਈਆਂ ਅਤੇ 6 ਵੋਟਾਂ ਰੱਦ ਹੋਈਆਂ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਈ ਸਨੇਹਪ੍ਰੀਤ ਸਿੰਘ ਨੂੰ 212 ਵੋਟਾਂ ਪਈਆਂ ਜਦੋਂਕਿ ਐਡਵੋਕੇਟ ਸੰਦੀਪ ਸਿੰਘ ਲੱਖਾ ਨੂੰ 162 ਅਤੇ ਐਡਵੋਕੇਟ ਰਣਜੋਧ ਸਿੰਘ ਸਰਾਓ ਨੂੰ 144 ਵੋਟਾਂ ਪਈਆਂ। ਮੀਤ ਪ੍ਰਧਾਨ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਨੂੰ 302 ਵੋਟਾਂ ਪਈਆਂ ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਯੁੱਧਵੀਰ ਸਿੰਘ ਨੂੰ 210 ਵੋਟਾਂ ਮਿਲੀਆਂ।
ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਕਸ਼ ਚੇਤਲ ਨੂੰ 362 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਐਡਵੋਕੇਟ ਦਲਜੀਤ ਸਿੰਘ ਪੂਨੀਆ ਨੂੰ 100 ਅਤੇ ਐਡਵੋਕੇਟ ਸੁਰਜੀਤ ਸੈਣੀ ਨੂੰ 50 ਵੋਟਾਂ ਮਿਲੀਆਂ। ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਹਰਪ੍ਰੀਤ ਸਿੰਘ ਨੂੰ 276 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਮੋਹਿਤ ਵਰਮਾ ਨੂੰ 239 ਵੋਟਾਂ ਮਿਲੀਆਂ। ਲਾਇਬ੍ਰੇਰੀਅਨ ਲਈ ਐਡਵੋਕੇਟ ਸੌਰਭ ਗੋਇਲ ਨੂੰ 330 ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਦਰਬਾਰਾ ਸਿੰਘ ਨੂੰ 184 ਵੋਟਾਂ ਪਈਆਂ ਜਦੋਂਕਿ ਐਡਵੋਕੇਟ ਨਿਸ਼ਾ ਰਠੌਰ ਬਿਨਾਂ ਮੁਕਾਬਲਾ ਸੰਯੁਕਤ ਸਕੱਤਰ ਚੁਣੇ ਗਏ, ਇਸ ਅਹੁਦੇ ਲਈ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਸਾਰੇ ਵਕੀਲਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।