ਪੱਤਰ ਪ੍ਰੇਰਕ
ਪੰਚਕੂਲਾ 12, ਅਕਤੂਬਰ
ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਰਾਏਪੁਰਾਣੀ ਬਲਾਕ ਦੇ ਪਿੰਡ ਹਰਿਯੌਲੀ, ਵਜੀਦਪੁਰ, ਬਡੋਨਾ ਕਲਾਂ, ਖੇੜੀ, ਸਰਕਪੁਰਚ, ਹਰੀਪੁਰ, ਟਿੱਬਾ ਮਾਜਰਾ ਪਿੰਡ ਵਾਸੀਆਂ ਨੂੰ ਲਾਲ ਡੋਰੇ ਦੀਆਂ ਰਜਿਸਟਰੀਆਂ ਵੰਡੀਆਂ। ਪਿੰਡ ਹਰਿਯੌਲੀ ਵਿੱਚ ਨਿਯਕੁਤ ਨੋਡਲ ਅਧਿਕਾਰੀ ਦਵਿੰਦਰ ਸਾਂਗਵਾਨ ਨੇ ਦੱਸਿਆ ਕਿ ਪਿੰਡ ਹਰਿਯੌਲੀ, ਵਜੀਦਪੁਰ ਆਦਿ ਪਿੰਡ ਵਾਸੀਆਂ ਨੂੰ ਜ਼ਮੀਨ ਦੀ ਰਜਿਸਟਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਲਾਲ ਡੋਰਾ ਮੁਕਤ ਕਰਨ ਦੀ ਯੋਜਨਾ ਤਹਿਤ ਜ਼ਿਲ੍ਹੇ ਦੇ 11 ਪਿੰਡਾਂ ਵਿੱਚ ਰਜਿਸਟਰੀਆਂ ਵੰਡੀਆਂ ਗਈਆਂ ਹਨ। ਇਸ ਮੌਕੇ ਉੱਤੇ ਪਿੰਡ ਦੀ ਪ੍ਰਧਾਨ ਸਵਿਤਾ, ਸਰਪੰਚ ਸਵਰਨ ਸਿੰਘ, ਹਰਿਯੌਲੀ ਬਲਾਕ ਸਮਿਤੀ ਮੈਂਬਰ ਰਾਜੂ ਵਜੀਦਪੁਰ, ਨੰਬਰਦਾਰ ਤਾਜ ਖਾਨ, ਸਾਹਿਬ ਸਿੰਘ ਆਦਿ ਕਈ ਲੋਕ ਮੌਜੂਦ ਸਨ।