ਪੰਚਕੂਲਾ: ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਮਨਸਾ ਦੇਵੀ ਕੰਪਲੈਕਸ ਵਿੱਚ ‘ਨਾਈਟ ਫੂਡ ਸਟਰੀਟ’ ਦਾ ਨੀਂਹ ਪੱਥਰ ਰੱਖਿਆ। ਮਨਸਾ ਦੇਵੀ ਕੰਪਲੈਕਸ ਸੈਕਟਰ 5, ਸੈਕਟਰ 8, 20 ਅਤੇ 26 ਵਿਖੇ ਸ਼ਹਿਰ ਦੀਆਂ ਚਾਰ ਥਾਵਾਂ ’ਤੇ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ‘ਨਾਈਟ ਫੂਡ ਸਟਰੀਟ’ ਬਣਾਈ ਜਾਵੇਗੀ। ਕੁਲਭੂਸ਼ਣ ਗੋਇਲ ਨੇ ਦੱਸਿਆ ਕਿ ਪੰਚਕੂਲਾ ਨਗਰ ਨਿਗਮ ਸ਼ਹਿਰ ਵਿੱਚ ਨਾਈਟ ਫੂਡ ਸਟਰੀਟ ਅਤੇ ਈਵਨਿੰਗ ਫੂਡ ਸਟਰੀਟ ਬਣਾਈ ਜਾਵੇਗੀ। ਇਨ੍ਹਾਂ ਦੁਕਾਨ ’ਤੇ ਰਾਜਸਥਾਨੀ, ਗੁਜਰਾਤੀ, ਪੰਜਾਬੀ ਤੋਂ ਇਲਾਵਾ ਕਸ਼ਮੀਰੀ, ਚਾਈਨੀਜ਼ ਅਤੇ ਇਟਾਲੀਅਨ ਭੋਜਨ ਮਿਲੇਗਾ। -ਪੱਤਰ ਪ੍ਰੇਰਕ