ਚੰਡੀਗੜ੍ਹ (ਟਨਸ):
ਆਰਮੀ ਪਬਲਿਕ ਸਕੂਲ, ਚੰਡੀਮੰਦਰ ਵੱਲੋਂ 25ਵਾਂ ਸਲਾਨਾ ਖੇਡ ਦਿਵਸ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਇਸ ਸਮਾਗਮ ਵਿੱਚ ਮੇਜਰ ਜਨਰਲ ਵਿਕਰਮਜੀਤ ਸਿੰਘ ਗਿੱਲ, ਐਮਜੀ ਆਰਟੀ, ਹੈੱਡਕੁਆਰਟਰ ਵੈਸਟਰਨ ਕਮਾਂਡ ਨੇ ਮੁੱਖ ਮਹਿਮਾਨ ਅਤੇ ਸਕੂਲ ਚੇਅਰਪਰਸਨ ਸ੍ਰੀਮਤੀ ਵਿਨੀਤ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਡ ਸਮਾਗਮ ਵਿੱਚ ਵਿਦਿਆਰਥੀਆਂ ਨੇ ਅਥਲੈਟਿਕ ਹੁਨਰ, ਅਨੁਸ਼ਾਸਨ ਅਤੇ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਮੇਜਰ ਜਨਰਲ ਵਿਕਰਮਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਆਪਣੇ ਜਜ਼ਬੇ ਅਤੇ ਲਗਨ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮੈਦਾਨ ਦੇ ਅੰਦਰ ਅਤੇ ਬਾਹਰ, ਸਫਲਤਾ ਪ੍ਰਾਪਤ ਕਰਨ ਲਈ ਖੇਡ, ਅਨੁਸ਼ਾਸਨ ਅਤੇ ਦ੍ਰਿੜਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।