ਮੁੱਲਾਂਪੁਰ ਗਰੀਬਦਾਸ: ਨੇੜਲੇ ਪਿੰਡ ਪੱਲਣਪੁਰ ਵਿੱਚ ਛੇ ਸਾਲ ਦੀ ਲੜਕੀ ਦੇ ਦਿਲ ਵਿਚਲੇ ਛੇਕ ਦਾ ਸਫ਼ਲ ਅਪਰੇਸ਼ਨ ਸਰਕਾਰੀ ਡਾਕਟਰਾਂ ਦੇ ਯਤਨਾ ਸਦਕਾ ਸਫ਼ਲ ਹੋਇਆ ਹੈ। ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ ਦੀ ਐੱਸਐੱਮਓ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕੀਤੇ ਦੌਰੇ ਦੌਰਾਨ ਡਾਕਟਰਾਂ ਦੀ ਟੀਮ ਦੇ ਧਿਆਨ ਵਿੱਚ ਆਇਆ ਸੀ ਕਿ ਪਿੰਡ ਦੀ ਛੇ ਸਾਲ ਦੀ ਲੜਕੀ ਸਿਮਰਨ ਦੇ ਦਿਲ ਵਿੱਚ ਛੇਕ ਹੈ। ਡਾਕਟਰਾਂ ਨੇ ਕੌਮੀ ਬਾਲ ਸਵੱਸਥ ਦੀ ਆਰਬੀਐੱਸ ਦੀ ਸਕੀਮ ਅਧੀਨ ਸਾਰੇ ਕਾਗਜ਼ ਪੱਤਰ ਤਿਆਰ ਕਰਦਿਆਂ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕੀਤਾ ਗਿਆ, ਜਿੱਥੇ ਉਕਤ ਲੜਕੀ ਦਾ ਅਪਰੇਸ਼ਨ ਬਿਲਕੁਲ ਮੁਫਤ ਕੀਤਾ ਗਿਆ। -ਪੱਤਰ ਪ੍ਰੇਰਕ