ਬਨੂੜ: ਭਾਰਤੀ ਫੈਸ਼ਨ ਉਦਯੋਗ ਦੇ ਨਾਮਵਰ ਉੱਦਮੀ ਅਤੇ ਫੈਸ਼ਨ ਡਿਜ਼ਾਇਨ ਕਾਊਸਿੰਗ ਆਫ਼ ਇੰਡੀਆ(ਐਫਡੀਸੀਆਈ) ਦੇ ਪ੍ਰਧਾਨ ਸੁਨੀਲ ਸੇਠੀ ਨੂੰ ਚਿਤਕਾਰਾ ਯੂਨੀਵਰਸਿਟੀ ਨੇ ਡਾਕਟਰੇਟ ਆਫ਼ ਲਿਟਰੇਚਰ(ਡੀ ਲਿੱਟ) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਸੇਠੀ ਨੂੰ ਉਪਾਧੀ ਭੇਟ ਕਟਨ ਲਈ ਹੋਏ ਸਮਾਰੋਹ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਕੀਤਾ। ਇਸ ਮੌਕੇ ਸੁਨੀਲ ਸੇਠੀ, ਯੂਨੀਵਰਸਿਟੀ ਦੀ ਉੱਪ ਕੁਲਪਤੀ ਪ੍ਰੋ. ਕਵਿਤਾ ਤਾਰਾਗੀ, ਕੈਰੀਅਰ ਐਡਵਾਂਸਮੈਂਟ ਸਰਵਿਸਿਜ਼ ਦੇ ਨਿਰਦੇਸ਼ਕ ਰਾਜੇਸ ਚੰਦਰਨ, ਡੀਨ ਮਨਪਾਲ ਸੇਤੀਆ, ਵੀਪੀ ਗੋਪਾਲ ਮੀਣਾ ਨੇ ਸਮਾਂ ਰੌਸ਼ਨ ਕੀਤੀ। ਰਾਜੇਸ਼ ਚੰਦਰਨ ਨੇ ਯੂਨੀਵਰਸਿਟੀ ਦੀ ਪ੍ਰਾਪਤੀਆਂ ਗਿਣਾਈਆਂ। ਡਾ ਅਸ਼ੋਕ ਚਿਤਕਾਰਾ ਨੇ ਸ੍ਰੀ ਸੇਠੀ ਨੂੰ ਡੀ ਲਿੱਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਸ੍ਰੀ ਸੇਠੀ ਨੇ ਇਸ ਮੌਕੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ