ਪੱਤਰ ਪ੍ਰੇਰਕ
ਚੰਡੀਗੜ੍ਹ, 8 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਵਾਰਡ ਅਧੀਨ ਆਉਂਦੇ ਖੇਤਰ ਸੈਕਟਰ-41ਬੀ ਦੇ ਤਿੰਨ ਪਾਰਕਾਂ ਵਿੱਚ ਬੱਚਿਆਂ ਲਈ ਝੂਲੇ ਲਗਵਾਏ ਗਏ ਹਨ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਅੱਜ ਸੈਕਟਰ-41ਬੀ ਦੇ ਪਾਰਕਾਂ ਵਿੱਚ ਬੱਚਿਆਂ ਲਈ ਝੂਲੇ ਲਗਾਏ ਗਏ ਹਨ। ਬੁਟੇਰਲਾ ਨੇ ਦੱਸਿਆ ਕਿ ਮੋਬਾਈਲ ਯੁੱਗ ਵਿੱਚ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਬੱਚੇ ਪੁਰਾਣੀਆਂ ਖੇਡਾਂ ਨੂੰ ਵਿਸਾਰ ਚੁੱਕੇ ਹਨ ਅਤੇ ਮੋਬਾਈਲ ਫੋਨ ਵਾਲੀਆਂ ਖੇਡਾਂ ਦੇ ਪਿੱਛੇ ਲੱਗ ਕੇ ਸਰੀਰਕ ਕਸਰਤ ਤੋਂ ਵਾਂਝੇ ਹੋ ਰਹੇ ਹਨ। ਨਗਰ ਨਿਗਮ ਵੱਲੋਂ ਪਾਰਕਾਂ ਵਿੱਚ ਝੂਲੇ ਲਗਾਉਣੇ ਬੱਚਿਆਂ ਦੀ ਖੇਡ-ਖੇਡ ਵਿੱਚ ਸਰੀਰਕ ਕਸਰਤ ਕਰਵਾਉਣ ਦਾ ਇੱਕ ਜ਼ਰੀਆ ਹੁੰਦਾ ਹੈ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਪਾਰਕਾਂ ਵਿੱਚ ਲੱਗੇ ਝੂਲਿਆਂ ਵੱਲ ਉਤਸ਼ਾਹਿਤ ਕਰਨ। ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਸ਼ਲਾਘਾ ਕੀਤੀ।