ਪੱਤਰ ਪ੍ਰੇਰਕ
ਚੰਡੀਗੜ੍ਹ, 30 ਅਗਸਤ
ਸੀ.ਟੀ.ਯੂ. ਅਦਾਰੇ ਵਿੱਚ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਲਿਆਉਣ ਦੀ ਤਜਵੀਜ਼ ਅਧੀਨ ਚੱਲ ਰਹੀ ਟੈਂਡਰ ਪ੍ਰਕਿਰਿਆ ਰੱਦ ਕੀਤੇ ਜਾਣ ਦੀ ਖੁਸ਼ੀ ਵਿੱਚ ਅੱਜ ਸੀ.ਟੀ.ਯੂ. ਵਰਕਰਜ਼ ਯੂਨੀਅਨ ਵੱਲੋਂ ਲੱਡੂ ਵੰਡੇ ਗਏ। ਸਮਾਗਮ ਵਿੱਚ ਹੋਰ ਵੀ ਜੋਸ਼ ਉਦੋਂ ਭਰ ਗਿਆ ਜਦੋਂ ਡਾਇਰੈਕਟਰ ਟਰਾਂਸਪੋਰਟ ਯੂ.ਟੀ. ਚੰਡੀਗੜ੍ਹ ਪ੍ਰਦੁੱਮਨ ਸਿੰਘ ਐੱਚਸੀਐੱਸ, ਜਨਰਲ ਮੈਨੇਜਰ ਸਤਿੰਦਰ ਦਹੀਆ, ਅਮਿਤ ਕੁਮਾਰ ਗੁਪਤਾ ਅਪਣੀ ਟੀਮ ਨਾਲ ਪਹੁੰਚੇ ਅਤੇ ਯੂਨੀਅਨ ਆਗੂ ਆਪਣੇ ਅਧਿਕਾਰੀਆਂ ਨੂੰ ਢੋਲ ਵਜਾਉਂਦੇ ਹੋਏ ਮੰਚ ’ਤੇ ਲੈ ਕੇ ਆਏ। ਯੂਨੀਅਨ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ।