ਮੁੱਲਾਂਪੁਰ ਗ਼ਰੀਬਦਾਸ: ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਪਿੰਡ ਕਾਂਸਲ ਵਿੱਚ ਪ੍ਰਾਚੀਨ ਮੰਦਰ ਮਾਤਾ ਕਾਂਸਾ ਦੇਵੀ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਏ। ਮੰਦਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਕੌਂਸਲਰ ਹਰਮੇਸ਼ ਕੁਮਾਰ ਮੇਸ਼ੀ ਅਤੇ ਸਾਬਕਾ ਸਰਪੰਚ ਰਤਨ ਚੰਦ ਨੇ ਦੱਸਿਆ ਕਿ ਪਹਾੜੀ ਖੇਤਰ ਵਿੱਚ ਮਾਤਾ ਕਾਂਸਾ ਦਾ ਮੰਦਰ ਬਣਿਆ ਹੋਇਆ ਹੈ, ਜਿੱਥੇ ਸਾਲਾਨਾ ਭੰਡਾਰਾ ਤੇ ਮੇਲਾ ਕਰਵਾਇਆ ਜਾਂਦਾ ਹੈ। -ਪੱਤਰ ਪ੍ਰੇਰਕ