ਮੋਰਿੰਡਾ (ਪੱਤਰ ਪ੍ਰੇਰਕ): ਪਿੰਡ ਚਤਾਮਲਾ ਵਿੱਚ ਇੱਕ ਕਿਸਾਨ ਦੀਆਂ ਪਰਾਲੀ ਦੀਆਂ ਗੰਢਾਂ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਐੱਸਐੱਚਓ ਮੋਰਿੰਡਾ ਸਦਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭਵਨਜੋਤ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਨੂੰ ਮਸ਼ੀਨਾਂ ਰਾਹੀਂ ਇਕੱਤਰ ਕਰ ਕੇ ਗੰਢਾਂ ਬਣਾਉਣ ਉਪਰੰਤ ਸਟੋਰ ਕਰ ਕੇ ਅੱਗੇ ਫੈਕਟਰੀਆਂ ਨੂੰ ਵੇਚਦਾ ਹੈ। ਇਸ ਵਾਰ ਉਸ ਵੱਲੋਂ ਮਨਜੀਤ ਪਿੰਡ ਚਤਾਮਲਾ ਥਾਣਾ ਮੋਰਿੰਡਾ ਕੋਲੋਂ ਡੇਢ ਕਿਲਾ ਜ਼ਮੀਨ ਠੇਕੇ ’ਤੇ ਲੈ ਕੇ ਪਿੰਡਾਂ ਵਿੱਚੋਂ ਕਰੀਬ 350 ਏਕੜ ਪਰਾਲੀ ਇਕੱਠੀ ਕਰ ਕੇ ਉੱਥੇ ਭੰਡਾਰ ਕੀਤੀ ਜਾ ਰਹੀ ਸੀ। ਇਸ ਨੂੰ 20 ਅਕਤੂਬਰ ਨੂੰ ਰਾਤ ਸਮੇਂ ਅਣਪਛਾਤਿਆਂ ਨੇ ਅੱਗ ਲਗਾ ਦਿੱਤੀ।