ਪੀ.ਪੀ ਵਰਮਾ
ਪੰਚਕੂਲਾ 14, ਦਸੰਬਰ
ਪੰਚਕੂਲਾ ਦੇ ਸੈਕਟਰ-17 ਦੀ ਇੰਦਰਾ ਕਲੋਨੀ ਦੀ ਵਸਨੀਕ ਸ਼ਰਮੀਲਾ ਦੇ ਝੁੱਗੀਨੁਮਾ ਘਰ ਦਾ ਬਿੱਲ 1,23,000 ਰੁਪਏ ਆਇਆ ਹੈ। ਸ਼ਰਮੀਲਾ ਲੋਕਾਂ ਦੇ ਘਰਾਂ ਵਿੱਚ ਝਾੜੂ, ਪੋਚਾ, ਬਰਤਨ ਸਾਫ ਕਰਨ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਦਿਹਾੜੀਦਾਰ ਮਜ਼ਦੂਰ ਹੈ। ਇਸ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਇੱਕ ਬੱਲਬ ਲੱਗਿਆ ਹੋਇਆ ਹੈ ਤੇ ਘਰ ਵਿੱਚ ਫਰਿੱਜ, ਪੱਖੇ, ਕੂਲਰ ਵੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਬਿੱਲ 1,23,000 ਰੁਪਏ ਆਉਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ। ਇਸ ਬਿਲ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰੀ ਹਰਿਆਣਾ ਵੰਡ ਬਿਜਲੀ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ।