ਆਤਿਸ਼ ਗੁਪਤਾ
ਚੰਡੀਗੜ੍ਹ, 17 ਨਵੰਬਰ
ਚੰਡੀਗੜ੍ਹ ਦੇ ਸੈਕਟਰ-44 ਕੋਲੋਂ ਝਾੜੀਆਂ ਵਿੱਚੋਂ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ ਹੈ। ਮਿ੍ਤਕ ਦੀ ਪਛਾਣ 32 ਸਾਲ ਦੇ ਜਸਪਾਲ ਸਿੰਘ ਵਾਸੀ ਜਗਤਪੁਰਾ ਵਜੋਂ ਹੋਈ ਹੈ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਸੈਕਟਰ-34 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਈ। ਪੁਲੀਸ ਅਨੁਸਾਰ ਮਿ੍ਤਕ ਪਲੰਬਰ ਸੀ, ਜੋ ਰੋਜ਼ਾਨਾ ਸੈਕਟਰ-44 ਲੇਬਰ ਚੌਕ ’ਤੇ 7 ਵਜੇ ਆਉਂਦਾ ਸੀ ਪਰ ਅੱਜ ਸਵੇਰੇ 7.30 ਵਜੇ ਉਸ ਦੀ ਲਾਸ਼ ਮਿਲੀ ਹੈ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਘੋਖੇ ਜਾ ਰਹੇ ਹਨ।