ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਫਰਵਰੀ
ਇੱਥੋਂ ਫੈਦਾਂ ਵਿੱਚ ਸਥਿਤ ਪੁਲੀਸ ਬੀਟ ਬਾਕਸ ਵਿੱਚ ਕਾਰ ਨੇ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਬੀਟ ਬਾਕਸ ਵਿੱਚ ਹਾਜ਼ਰ ਪੁਲੀਸ ਮੁਲਾਜ਼ਮ ਵਾਲ ਵਾਲ ਬੱਚ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-31 ਦੀ ਪੁਲੀਸ ਨੇ ਕਾਰ ਚਾਲਕ ਕਰਮਨਦੀਪ ਸਿੰਘ ਵਾਸੀ ਗੁਰਦਾਸਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਕਾਂਸਟੇਬਲ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ ਜਿਸ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਤੇਜ਼ ਰਫ਼ਤਾਰ ਕਾਰ ਬੀਟ ਬਾਕਸ ਵਿੱਚ ਮਾਰੀ ਦਿੱਤੀ। ਇਸ ਦੌਰਾਨ ਕਾਰ ਬੀਟ ਬਾਕਸ ਦੇ ਨਜ਼ਦੀਕ ਖੜ੍ਹੇ ਮੋਟਰਸਾਈਕਲ ਨਾਲ ਵੀ ਟਕਰਾ ਗਈ। ਥਾਣਾ ਸੈਕਟਰ-31 ਦੀ ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।