ਖਰੜ: ਜਸ਼ਨ ਕੰਪਲੈਕਸ ਦੇਸੂਮਾਜਰਾ ਵਿੱਚ ਬਲੈਰੋ ਜੀਪ ਹੇਠਾਂ ਆਉਣ ਕਾਰਨ ਦੋ ਸਾਲਾਂ ਦੇ ਰਾਹੁਲ ਦੀ ਮੌਤ ਹੋ ਗਈ। ਇਸ ਸਬੰਧੀ ਅਨਿਲ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਸਾਲੀ ਦਾ ਬੱਚਾ ਰੇਤ ਉੱਤੇ ਖੇਡ ਰਿਹਾ ਸੀ। ਇਸੇ ਦੌਰਾਨ ਬਲੈਰੋ ਜੀਪ ਤੇਜ਼ ਰਫਤਾਰ ਨਾਲ ਆਈ ਅਤੇ ਉਸ ਨੇ ਬਿਨਾਂ ਦੇਖੇ ਗੱਡੀ ਨੂੰ ਪਿੱਛੇ ਮੋੜ ਲਿਆ। ਇਸ ਕਾਰਨ ਰੇਤ ਉੱਤੇ ਖੇਡ ਰਿਹਾ ਰਾਹੁਲ ਗੱਡੀ ਦੇ ਟਾਇਰ ਹੇਠ ਆ ਗਿਆ। ਉਸ ਨੂੰ ਗੰਭੀਰ ਹਾਲਤ ਵਿਚ ਖਰੜ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਗੱਡੀ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ