ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਕਾਲਜੀਏਟ ਡਰਾਮਾ ਸੁਸਾਇਟੀ ਵੱਲੋਂ ਰੰਗਮੰਚ ਬਾਰੇ ਕਰਵਾਈ ਜਾ ਰਹੀ ਵਰਚੂਅਲ ਵਿਚਾਰ ਚਰਚਾ ਦੇ ਚੌਥੇ ਹਫਤੇ ਹਿੰਦੀ ਨਾਟਕਕਾਰ ਅਤੇ ਰੰਗਕਰਮੀ ਡਾ. ਪ੍ਰਤਾਪ ਸਹਿਗਲ , ਡਾ. ਸਤੀਸ਼ ਵਰਮਾ ਨਾਟਕਕਾਰ, ਪ੍ਰੋ. ਐੱਸਐੱਮ ਅਜ਼ਹਰ ਆਲਮ ਨਾਟਕਕਾਰ ਅਤੇ ਨਿਰਦੇਸ਼ਕ ਕਲਕੱਤਾ, ਪ੍ਰੋ. ਅਸਲਮ ਪਰਵੇਜ਼ ਮੁੰਬਈ ਨੇ ਪੰਜਾਬ ਅਤੇ ਦੇਸ਼ ਦੇ ਰੰਗਮੰਚ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਰੰਗਮੰਚ ਦੇ ਕਲਾਕਾਰਾਂ ਨੇ ਆਪਣੇ ਜੀਵਨ ਦੌਰਾਨ ਕਈ ਉਤਾਰ ਚੜਾਅ ਵੇਖੇ ਹਨ ਪਰ ਅੱਜ ਰੰਗਮੰਚ ਨਵੀਂ ਬੁਲੰਦੀਆਂ ‘ਤੇ ਪਹੁੰਚ ਚੁੱਕਿਆ ਹੈ।