ਪੰਚਕੂਲਾ: ਸ਼ਹਿਰ ਦਾ ਕੂੜਾ ਚੁੱਕਣ ਲਈ 55 ਲੱਖ ਰੁਪਏ ਦੀ ਲਾਗਤ ਨਾਲ ਪੰਜ ਵਾਹਨ ਖ਼ਰੀਦੇ ਗਏ ਹਨ। ਇਕ ਵਾਹਨ ਪਹੁੰਚ ਚੁੱਕਿਆ ਹੈ। ਇੰਜ ਹੀ 140 ਕੂੜੇਦਾਨ ਹੋਰ ਲਗਾਏ ਜਾਣਗੇ। ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਡੋਰ ਟੂ ਡੋਰ ਕੂੜਾ ਵੀ ਚੁੱਕਿਆ ਜਾਵੇਗਾ ਅਤੇ ਜੇਕਰ ਕਿਸੇ ਦੇ ਘਰ ਦੇ ਬਾਹਰ ਬਿਮਾਰੀ ਸਬੰਧੀ ਮੈਡੀਕਲ ਨਾਲ ਸਬੰਧਿਤ ਕੋਈ ਕੂੜਾ ਹੈ ਤਾਂ ਉਹ ਵੀ ਸਫ਼ਾਈ ਕਰਮਚਾਰੀ ਉਠਾਉਣਗੇ। -ਪੱਤਰ ਪ੍ਰੇਰਕ