ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਵੱਲੋਂ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ਵਿੱਚ ਹੋ ਰਹੀ ਇੱਕ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਵਿਅਕਤੀ ਵੱਲੋਂ ਇਹ ਨਾਜਾਇਜ਼ ਉਸਾਰੀ ਭਬਾਤ ਖੇਤਰ ਵਿੱਚ ਏਅਰ ਫੋਰਸ ਸਟੇਸ਼ਨ ਦੀ ਕੰਧ ਤੋਂ ਕੁਝ ਦੂਰੀ ਤੋਂ ਕੀਤੀ ਜਾ ਰਹੀ ਸੀ ਜਦਕਿ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਨੂੰ ਦੇਖਦਿਆਂ ਇਸਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਨਗਰ ਕੌਂਸਲ ਦੇ ਮਿਉਂਸਇਪਲ ਇੰਜਨੀਅਰ (ਐਮ.ਈ.) ਮੁਕੇਸ਼ ਰਾਏ ਨੇ ਦੱਸਿਆ ਕਿ ਨਗਰ ਕੌਂਸਲ ਦਾ ਅਮਲਾ ਚੋਣਾਂ ਵਿੱਚ ਰੁਝਿਆ ਹੋਇਆ ਸੀ ਜਿਸ ਦੌਰਾਨ ਵਿਅਕਤੀ ਵੱਲੋਂ ਨਾਜਾਇਜ਼ ਉਸਾਰੀ ਕਰ ਲਈ ਗਈ ਸੀ।