ਖਰੜ: ਵਿਵਾਦਾਂ ਵਿੱਚ ਘਿਰੀ ਹੋਈ ਮ੍ਰਿਤਕ ਮੁਖਤਿਆਰੀ ਕੌਰ ਦੀ ਦੇਹ ਦਾ ਅੱਜ ਪੋਸਟ ਮਾਰਟਰਮ ਕਰਵਾਉਣ ਮਗਰੋਂ ਖਰੜ ਦੇ ਐੱਸਡੀਐੱਮ ਦੇ ਹੁਕਮਾਂ ’ਤੇ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਦੀ ਮੌਜੂਦਗੀ ਵਿੱਚ ਖਰੜ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇਹ ਨੂੰ ਲੈਣ ਲਈ ਦੋ ਧਿਰਾਂ ਆਹਮੋ-ਸਾਹਮਣੇ ਆ ਗਈਆਂ ਸਨ ਅਤੇ ਮੁੱਲਾਂਪੁਰ ਗਰੀਬਦਾਸ ਪੁਲੀਸ ਕੋਲ ਇਹ ਮਾਮਲਾ ਪਹੁੰਚ ਗਿਆ ਸੀ। ਪੁਲੀਸ ਨੇ ਇਸ ਦਾ ਫੈਸਲਾ ਕਰਨ ਲਈ ਐੱਸਡੀਐੱਮ ਨੂੰ ਲਿਖ ਦਿੱਤਾ ਸੀ।
-ਪੱਤਰ ਪ੍ਰੇਰਕ