ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 17 ਅਕਤੂਬਰ
ਇੱਥੇ ਅੱਜ ਸਵੇਰੇ ਸੈਕਟਰ 17ਬੀ ਵਿੱਚ ਹਰਿਆਣਾ ਦੇ ਸੈਰ-ਸਪਾਟਾ ਵਿਭਾਗ ਦੇ ਇੱਕ ਕਰਮਚਾਰੀ ਨੂੰ ਲਾਵਾਰਸ ਕੁੱਤੇ ਨੇ ਵੱਢ ਲਿਆ। ਪੀੜਤ ਦੀ ਲੱਤ ਵਿੱਚ ਡੂੰਘਾ ਤੇ ਵੱਡਾ ਜ਼ਖ਼ਮ ਹੋ ਗਿਆ। ਉਸ ਦੇ ਸਾਥੀ ਨੇ ਜ਼ਖਮੀਨੂੰ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ। ਹਸਪਤਾਲ ਵਿੱਚ ਜ਼ਖਮ ਨੂੰ ਟਾਂਕੇ ਲਗਾਉਣ ਦੇ ਨਾਲ ਐਂਟੀ-ਰੇਬੀਜ਼ ਟੀਕਾਕਰਨ ਕੀਤਾ ਗਿਆ। ਖੁਸ਼ੀ ਰਾਮ ਅੱਜ ਸਵੇਰੇ ਰੋਜ਼ਾਨਾ ਵਾਂਗ ਪਿੰਜੌਰ ਸਥਿਤ ਆਪਣੇ ਘਰ ਤੋਂ ਇਥੇ ਸੈਕਟਰ 17 ਸਥਿਤ ਹਰਿਆਣਾ ਦੇ ਸੈਰ ਸਪਾਟਾ ਵਿਭਾਗ ਦਫ਼ਤਰ ਆਇਆ ਸੀ। ਜਦੋਂ ਉਹ ਦਫਤਰ ਨੇੜੇ ਪੁੱਜਿਆ ਤਾਂ ਲਾਵਰਸ ਕੁੱਤੇ ਨੇ ਹਮਲਾ ਕਰ ਦਿੱਤਾ। ਉਨ੍ਹਾਂ ਲਾਵਾਰਸ ਕੁੱਤਿਆਂ ਦਫ਼ਤਰ ਨੇੜਿਓਂ ਭਜਾਉਣ ਦੀ ਮੰਗ ਕੀਤੀ।