ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਪਿੰਡ ਬਹਿਲਾਣਾ ਦੇ ਨਜ਼ਦੀਕ ਅੱਜ ਆਟੋ ਚਾਲਕਾਂ ਨੇ ਡੇਰਾਬੱਸੀ ਤੋਂ ਸੈਕਟਰ 43 ਵੱਲ ਆ ਰਹੀ ਸੀ.ਟੀ.ਯੂ. ਦੀ ਬੱਸ (ਰੂਟ ਨੰਬਰ 216) ਘੇਰ ਕੇ ਸੀਟ ਉੱਤੇ ਬੈਠੇ ਡਰਾਈਵਰ ਕਮਲਜੀਤ ਸਿੰਘ ਨੂੰ ਧੂਹ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਹ ਘਟਨਾ ਬੱਸ ਵਿੱਚ ਬੈਠੀ ਕਿਸੇ ਸਵਾਰੀ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸੀਟੀਯੂ ਦੀ ਐਕਸੀਡੈਂਟ ਕਮੇਟੀ, ਉੱਚ ਅਧਿਕਾਰੀਆਂ ਕੋਲ ਪਹੁੰਚੀ ਅਤੇ ਸੈਕਟਰ 31 ਥਾਣੇ ਵਿੱਚ ਪੁਲੀਸ ਕੇਸ ਦਰਜ ਕਰਵਾਇਆ ਗਿਆ ਜਿਸ ਦੌਰਾਨ ਤਿੰਨ ਆਟੋ ਚਾਲਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। -ਪੱਤਰ ਪ੍ਰੇਰਕ