ਖੇਤਰੀ ਪ੍ਰਤੀਨਿਧ
ਚੰਡੀਗੜ੍ਹ , 26 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਵਿਭਾਗ ਵੱਲੋਂ ਅੱਜ ਇਥੇ ਵਾਰਡ ਨੰਬਰ 24 ਵਿੱਚ ਇੱਕ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਵਾਰਡ ਵਾਸੀਆਂ ਨੂੰ ਅੱਗ ਲੱਗਣ ਵੇਲ ਕੀਤੇ ਜਾਣ ਵਾਲੇ ਬਚਾਅ ਤੇ ਹੋਰ ਸੁਰੱਖਿਆ ਪ੍ਰਬੰਧਾਂ ਬਾਰੇ ਬਾਰੇ ਸਿਖਲਾਈ ਦਿੱਤੀ ਗਈ। ਇਥੋਂ ਦੇ ਸੈਕਟਰ-42 ਸਥਿਤ ਕਮਿਊਨਿਟੀ ਸੈਂਟਰ ’ਚ ਨਗਰ ਨਿਗਮ ਦੇ ਫਾਇਰ ਅਫ਼ਸਰ ਜਸਮੀਤ ਸਿੰਘ ਨੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਵਾਰਡ ਵਾਸੀਆਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਮੌਕੇ ’ਤੇ ਕਿਵੇਂ ਬਚਣਾ ਹੈ ਤੇ ਉਸ ਨਾਲ ਕਿਵੇਂ ਨਜਿੱਠਣਾ ਹੈ, ਬਾਰੇ ਸਿਖਲਾਈ ਦਿੱਤੀ। ਇਸ ਸਿਖਲਾਈ ਕੈਂਪ ਦੌਰਾਨ ਹਿੱਸਾ ਲੈਣ ਵਾਲੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਅੱਗ ਲਗਨ ਦੀ ਸੂਰਤ ’ਚ ਇਲਾਕੇ ਵਿੱਚ ਵਾਲੰਟੀਅਰ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 42 ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ, ਸਨਾਤਨ ਧਰਮ ਮੰਦਰ ਸੈਕਟਰ 42 ਦੇ ਸਕੱਤਰ ਵਿਨੋਦ ਕੌਸ਼ਲ ਨੇ ਅੱਗ ਸੁਰੱਖਿਆ ਸਬੰਧੀ ਆਪਣੇ ਸੁਝਾਅ ਦਿੱਤੇ।
ਇਸ ਮੌਕੇ ਨਿਗਮ ਦੇ ਲੀਡਿੰਗ ਫਾਇਰ ਮੈਨ ਭੁਪਿੰਦਰ ਸਿੰਘ ਸਮੇਤ ਵਾਰਡ ਵਾਸੀ ਸਤਵਿੰਦਰ ਲਾਡੀ, ਓਮ ਪ੍ਰਕਾਸ਼ ਗੁਪਤਾ, ਨਰਾਤਾ ਰਾਮ ਸੈਣੀ, ਪਵਨ ਸਿੰਗਲਾ, ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।