ਬਹਾਦਰਜੀਤ ਸਿੰਘ
ਰੂਪਨਗਰ, 5 ਜੂਨ
ਰੂਪਨਗਰ ਜ਼ਿਲ੍ਹੇ ਵਿੱਚ ਬਲੈਕ ਫੰਗਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਥੋਂ ਦੇੇ ਕੋਵਿਡ ਸੈਂਂਟਰ ਵਿੱਚ 23 ਮਈ ਤੋਂ ਦਾਖਲ 70 ਸਾਲਾ ਬਜ਼ੁਰਗ ਦੀ ਖੱਬੀ ਅੱਖ ਵਿੱਚ ਬਲੈਕ ਫੰਗਸ ਦੇ ਲੱਛਣ ਪਾਏ ਗਏ। ਉਸ ਦੀ ਮੁੱਢਲੀ ਜਾਂਚ ਤੋਂ ਬਾਅਦ ਹਾਲਤ ਗੰਭੀਰ ਹੁੰਦੀ ਵੇਖ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਪੀਜੀਆਈ ਵਿੱਚ ਮਰੀਜ਼ ਦੇ ਬਲੈਕ ਫੰਗਸ ਨਾਲ ਸਬੰਧਤ ਟੈਸਟ ਕੀਤੇ ਗਏ ਜਿਸ ਵਿੱਚ ਪੁਸ਼ਟੀ ਹੋਈ ਹੈ ਕਿ ਉਸ ਨੂੰ ਬਲੈਕ ਫੰਗਸ ਹੈ। ਪੀਜੀਆਈ ਚੰਡੀਗੜ੍ਹ ਵੱਲੋਂ ਮਰੀਜ਼ ਨੂੰ ਮੁੜ ਰੂਪਨਗਰ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਪਰ ਬਜ਼ੁਰਗ ਮਰੀਜ਼ ਦੇ ਪਰਿਵਾਰ ਨੇ ਮੇਜਰ ਅਪਰੇਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਰੂਪਨਗਰ ਸਿਹਤ ਅਧਿਕਾਰੀਆਂ ਅਨੁਸਾਰ ਬਜ਼ੁਰਗ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦੇ ਫੇਫੜੇ ਕਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਤੇ ਉਸ ਦੀ ਹਾਲਤ ਗੰਭੀਰ ਹੈ। ਰੂਪਨਗਰ ਦੇ ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਢਾਂਡਾ ਨੇ ਜ਼ਿਲ੍ਹੇ ਵਿੱਚ ਪਹਿਲੇ ਬਲੈਕ ਫੰਗਸ ਦਾ ਮਾਮਲਾ ਆਉਣ ਦੀ ਪੁਸ਼ਟੀ ਕੀਤੀ।