ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 12 ਦਸੰਬਰ
ਚੰਡੀਗੜ੍ਹ ’ਚ ਓਮੀਕਰੋਨ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ। 20 ਸਾਲਾ ਨੌਜਵਾਨ ਚੰਡੀਗੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਕਰੋਨਾ ਰੋਕੂ ਟੀਕਿਆਂ ਦੀ ਦੀਆਂ ਪੂਰੀਆਂ ਡੋਜ਼ਾਂ ਲੱਗੀਆਂ ਹੋਈਆਂ ਹਨ। ਯਾਤਰੀ ਨੇ ਇਟਲੀ ਵਿੱਚ ਫਾਈਜ਼ਰ ਵੈਕਸੀਨ ਲਈ ਸੀ ਅਤੇ ਉਹ ਬਿਨਾਂ ਲੱਛਣਾਂ ਵਾਲਾ ਮਰੀਜ਼ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕੀਤਾ ਹੋਇਆ ਹੈ।