ਪੱਤਰ ਪ੍ਰੇਰਕ
ਲਾਲੜੂ, 10 ਸਤੰਬਰ
ਨੇੜਲੇ ਪਿੰਡ ਚਾਂਦਹੇੜੀ ਵਿੱਚ ਲਿਵਇਨ ਵਿੱਚ ਰਹਿੰਦੀ ਇਕ ਲੜਕੀ ਨੇ ਬੀਤੀ ਰਾਤ ਪੱਖੇ ਨਾਲ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਦੀਪਾ ਕਿਸ਼ੋਰੀ ਵਾਸੀ ਬੜਾ ਮੂਲ, ਝਾਰਖੰਡ ਵਜੋਂ ਹੋਈ ਹੈ। ਉਹ ਚਾਂਦਹੇੜੀ ਵਿੱਚ ਕਿਰਾਏ ਦੇ ਮਕਾਨ ’ਚ ਇਕ ਨੌਜਵਾਨ ਨਾਲ ਰਹਿੰਦੀ ਸੀ। ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਡੇਰਾਬਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਉਣ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੀਪਾ ਨੇੜਲੇ ਮੀਟ ਪਲਾਂਟ ਵਿੱਚ ਨੌਕਰੀ ਕਰਦੀ ਸੀ।
ਉਸ ਨਾਲ ਰਹਿੰਦੀ ਲੜਕਾ ਘਟਨਾ ਵੇਲੇ ਛੱਤ ’ਤੇ ਸੌਂ ਰਿਹਾ ਸੀ। ਪੁਲੀਸ ਘਟਨਾ ਦੀ ਕਈ ਪਹਿਲੂਆਂ ਨਾਲ ਜਾਂਚ ਕਰ ਰਹੀ ਹੈ।