ਪੱਤਰ ਪ੍ਰੇਰਕ
ਖਰੜ, 14 ਜੁਲਾਈ
ਇੱਥੋਂ ਨੇੜਲੇ ਪਿੰਡ ਬਡਾਲਾ ਦੇ ਧਰਮਿੰਦਰ (40) ਨਾਂ ਦੇ ਇੱਕ ਵਿਅਕਤੀ ਨੇ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਖਰੜ ਪੁਲੀਸ ਕੋਲ ਧਰਮਿੰਦਰ ਦੇ ਭਰਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਭਰਜਾਈ ਰੀਮਾ ਦਾ ਉਸ ਦੇ ਭਰਾ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਲੜਾਈ ਮਗਰੋਂ ਉਹ ਆਪਣੇ ਪੇਕੇ ਚਲੀ ਜਾਂਦੀ ਸੀ। ਕੁੱਝ ਦਿਨ ਪਹਿਲਾਂ ਰੀਮਾ ਝਗੜਾ ਕਰਕੇ ਪੇਕੇ ਗਈ ਸੀ ਅਤੇ ਜਦੋਂ ਧਰਮਿੰਦਰ ਉਸ ਨੂੰ ਲੈਣ ਗਿਆ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਧਰਮਿੰਦਰ ਨੇ ਘਰ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਰੀਮਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।