ਹਰਦੇਵ ਚੌਹਾਨ
ਚੰਡੀਗੜ੍ਹ, 13 ਦਸੰਬਰ
ਪੰਜਾਬ ਕਲਾ ਭਵਨ ਵਿੱਚ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ 18ਵੇਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਤੀਜੇ ਦਿਨ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਮੈਂ ਰੋ ਨਾ ਲਵਾਂ ਇੱਕ ਵਾਰ’ ਦਾ ਨਾਟਕੀ ਰੁਪਾਂਤਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਨਾਟਕ ਵਿੱਚ ਦਲਿਤਾਂ ਦੀ ਹੋਣੀ ਨੂੰ ਦਰਸਾਇਆ ਗਿਆ ਹੈ। ਨਾਟਕ ਨੇ ਜਾਤ-ਪਾਤ ਦੀ ਲਾਹਣਤ ਦਾ ਪਰਦਾਫਾਸ਼ ਕੀਤਾ।
ਕੇਵਲ ਧਾਲੀਵਾਲ ਦੇ ਇਸ ਨਾਟਕ ਦੀ ਪੇਸ਼ਕਾਰੀ ਵਿੱਚ ਨਿੰਦਰ ਦੇ ਕਿਰਦਾਰ ਨੂੰ ਗੁਰਤੇਜ ਮਾਨ ਨੇ ਨਿਭਾਇਆ। ਇਸ ਤੋਂ ਇਲਾਵਾ ਡੌਲੀ ਸੰਦਲ, ਸਰਬਜੀਤ ਲਾਡਾ, ਹਰਿੰਦਰ ਸੋਹਲ, ਸਾਜਨ ਸਿੰਘ, ਅਰਵਿੰਦਰ ਚਮਕ, ਵਿਪਨ ਧਵਨ, ਗੁਰਦਿੱਤ ਸਿੰਘ ਤੇ ਬਾਕੀ ਕਲਾਕਾਰਾਂ ਨੇ ਭੂਮਿਕਾ ਨਿਭਾਈ। ਕੱਲ੍ਹ ਦਲਜਿੰਦਰ ਬਸਰਾਂ ਦੀ ਨਿਰਦੇਸ਼ਨਾ ਹੇਠ ਆਰਥਰ ਮਿੱਲਰ ਦੇ ਨਾਟਕ ‘ਆਲ ਮਾਈ ਸਨਜ਼’ ਦਾ ਮੰਚਣ ਹੋਵੇਗਾ।