ਖਰੜ: ਅੱਜ ਗੁਰੂ ਤੇਗ ਬਹਾਦਰ ਨਗਰ ਸੁਧਾਰ/ਕਲਿਆਣ ਕਮੇਟੀ ਦੀ ਮਹੀਨਾਵਾਰ ਮੀਟਿੰਗ ਬਾਬੂ ਸਿੰਘ ਪੰਮੌਰ ਦੀ ਪ੍ਰਧਾਨਗੀ ਹੇਠ ਹੋਈ। ਸੁਰਿੰਦਰ ਸਿੰਘ ਜੰਡਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਮਹੰਤਾਂ (ਹਿਜੜੀਆਂ) ਨੂੰ ਵਧਾਈ ਦੇਣ ਦੀ ਰਕਮ ਨੀਯਤ ਕਰ ਦਿੱਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੇਟੇ ਦੇ ਜਨਮ ਦਿਨ ਦੀ ਵਧਾਈ 2100 ਰੁਪਏ, ਮਕਾਨ ਦੀ ਚੱਠ 1100 ਰੁਪਏ ਅਤੇ ਵਿਆਹ ਸ਼ਾਦੀ ’ਤੇ 2100 ਰੁਪਏ ਵਧਾਈ ਦਿੱਤੀ ਜਾਵੇਗੀ। ਇਸ ਤੋਂ ਵੱਧ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ’ਤੇ ਮਹੰਤਾਂ ਵਿਰੁੱਧ ਪੁਲੀਸ ਕਾਰਵਾਈ ਕੀਤੀ ਜਾਵੇਗੀ। ਸੁਧਾਰ ਸਭਾ ਦੇ ਆਗੂਆਂ ਬਾਬਾ ਦਵਿੰਦਰ ਸਿੰਘ ਧਾਲੀਵਾਲ ਚੇਅਰਮੈਨ, ਅਮਰਜੀਤ ਸਿੰਘ ਬੇਦੀ, ਸਰਪ੍ਰਸਤ ਵੱਲੋਂ ਗੁਜਰਾ ਵੱਲੋਂ ਅਬਾਦੀ ਅੰਦਰ ਡੰਗਰ ਚਾਰਨ ਕਾਰਨ ਗੰਦਗੀ ਫੈਲਾਉਣ ਸਬੰਧੀ ਖਰੜ ਦੇ ਐੱਸਡੀਐੱਮ ਨੂੰ ਇੱਕ ਪੱਤਰ ਲਿਖਿਆ ਗਿਆ। ਅਵਤਾਰ ਸਿੰਘ ਸਾਧਲਾ ਰਜਿੰਦਰ ਸਿੰਘ ਘੜੂੰਆਂ ਤੇ ਹੋਰਲਾਂ ਵੱਲੋਂ ਨਵਾਂ ਟਿਊਬਵੈੱਲ ਲਾਉਣ, ਸੜਕਾਂ ਦੇ ਵਰਮਾ ਦੀ ਸਫਾਈ, ਬੱਸ ਸਟੈਂਡ ਤੋਂ ਗੁਰੂ ਤੇਗ ਬਹਾਦਰ ਲਈ ਆਉਂਦੇ ਰਸਤੇ ਤੇ ਬੱਸ ਅੱਡੇ ਤੇ ਬਣਿਆ ਰੈਂਪ ਠੀਕ ਕਰਨ ਦੀ ਮੰਗ ਕੀਤੀ ਗਈ। -ਪੱਤਰ ਪ੍ਰੇਰਕ