ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 29 ਜੂਨ
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ਜੋਗਾ ਸਿੰਘ ਤਰਕਸ਼ੀਲ ਦੀ ਪ੍ਰਧਾਨਗੀ ਹੇਠ ਹੋਈ। ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਸਾਰਿਆਂ ਦਾ ਸਵਾਗਤ ਕੀਤਾ। ਜੋਗਾ ਸਿੰਘ ਨੇ ਲੇਖਕਾਂ ਨੂੰ ਸਮਾਜ ਵਿੱਚ ਤਰਕਸ਼ੀਲ ਵਿਚਾਰਧਾਰਾ ਪ੍ਰਫੁਲਿਤ ਕਰਨ ਲਈ ਕਲਮ ਚਲਾਉਣ ਦਾ ਹੋਕਾ ਦਿੱਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮਨਜੀਤ ਕੌਰ ਮੁਹਾਲੀ ਨੇ ਪਿੰਡਾਂ ਦੇ ਬਦਲੇ ਹਾਲਾਤ ਬਾਰੇ ਕਵਿਤਾ ਪੇਸ਼ ਕੀਤੀ। ਪਰਵਾਸੀ ਸ਼ਾਇਰ ਗਿਆਨ ਸਿੰਘ ਦਰਦੀ, ਡਾ. ਗੁਰਦੇਵ ਸਿੰਘ ਗਿੱਲ, ਆਰਕੇ ਭਗਤ, ਕਿਰਨ ਬੇਦੀ ਨੇ ਗਜ਼ਲਾਂ ਪੇਸ਼ ਕੀਤੀਆਂ। ਦਵਿੰਦਰ ਕੌਰ ਢਿੱਲੋਂ, ਜਸਪਾਲ ਦੇਸੂਵੀ, ਭਰਪੂਰ ਸਿੰਘ, ਸਵਰਨ ਸਿੰਘ ਅਤੇ ਜੁਧਵੀਰ ਸਿੰਘ ਦੀ ਜੋੜੀ, ਲਾਭ ਸਿੰਘ ਲਹਿਲੀ, ਮਨੋਜ ਕੁਮਾਰ, ਸਤਪਾਲ ਲਖੋਤਰਾ, ਜਗਤਾਰ ਜੋਗ, ਰਾਜਿੰਦਰ ਰੇਨੂ, ਕ੍ਰਿਸ਼ਨ ਰਾਹੀ ਨੇ ਗੀਤ ਪੇਸ਼ ਕੀਤੇ। ਐੱਮਐੱਲ ਅਰੋੜਾ, ਗੁਰਜੋਤ ਕੌਰ, ਦਰਸ਼ਨ ਸਿੰਘ ਸਿੱਧੂ, ਪਰਾਗਿਆ ਸ਼ਾਰਦਾ, ਬਲਦੇਵ ਸਿੰਘ ਬਿੰਦਰਾ, ਮਲਕੀਤ ਬਸਰਾ, ਪਰਮਜੀਤ ਪਰਮ, ਤਲਵਿੰਦਰ ਸਿੰਘ ਸੂਖਮ, ਸਤਬੀਰ ਕੌਰ, ਪਾਲ ਅਜਨਬੀ, ਮਨਮੋਹਣ ਸਿੰਘ, ਅਮਰਜੀਤ ਬਠਲਾਣਾ, ਸਾਗਰ ਸਿੰਘ ਭੂਰੀਆਂ ਨੇ ਕਵਿਤਾਵਾਂ ਰਾਹੀਂ ਸਮਾਜਿਕ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਪੈਦਾ ਕੀਤੀ।