ਚੰਡੀਗੜ੍ਹ (ਟਨਸ): ਸਥਾਨਕ ਕਲੋਨੀ ਨੰਬਰ 4 ਲਾਈਟ ਪੁਆਇੰਟ ਦੇ ਨਜ਼ਦੀਕ ਤੋਂ ਨੌਜਵਾਨ ਦਾ ਮੋਬਾਈਲ ਫੋਨ ਸਕੂਟਰੀ ਸਵਾਰ ਝਪਟ ਕੇ ਫ਼ਰਾਰ ਹੋ ਗਏ ਹਨ। ਸ਼ਿਕਾਇਤਕਰਤਾ ਅਰਵਿੰਦ ਯਾਦਵ ਵਾਸੀ ਹੱਲੋ ਮਾਜਰਾ ਨੇ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੂੰ ਦੱਸਿਆ ਕਿ ਉਹ ਕਲੋਨੀ ਨੰਬਰ-4 ਲਾਈਟ ਪੁਆਇੰਟ ਤੋਂ ਗੁਜ਼ਰ ਰਿਹਾ ਸੀ ਤਾਂ ਸਕੂਟਰੀ ਸਵਾਰ ਨੌਜਵਾਨ ਉਸ ਦਾ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁੱਢਲੀ ਜਾਂਚ ਦੌਰਾਨ ਲਾਈਟ ਪੁਆਇੰਟ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ।