ਪੱਤਰ ਪ੍ਰੇਰਕ
ਚੰਡੀਗੜ੍ਹ, 6 ਸਤੰਬਰ
ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਤੇ ਯੂਟੀਦੇ ਬੈਨਰ ਹੇਠ ਅੱਜ ਸੈਕਟਰ- 32 ਹਸਪਤਾਲ ਦੇ ਮੁੱਖ ਗੇਟ ਉਤੇ ਜੀਐੱਮਸੀਐੱਚ ਨਰਸਿੰਗ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਗੌਰਮਿੰਟ ਮਲਟੀ-ਸਪੈਸ਼ਿਲਿਟੀ ਹਸਪਤਾਲ ਸੈਕਟਰ 16 ਅਤੇ ਜੀਐੱਮਸੀਐੱਚ -32 ਦੇ ਨਰਸਿੰਗ ਸਟਾਫ਼ ਨੇ ਭਾਗ ਲਿਆ। ਰੋਸ ਪ੍ਰਦਰਸ਼ਨ ਨੂੰ ਜੀਐੱਮਐੱਸਐੱਚ-16 ਤੋਂ ਪ੍ਰਧਾਨ ਸ਼ੋਭਾ ਪਠਾਣੀਆਂ, ਜਨਰਲ ਸਕੱਤਰ ਪਰਮਿੰਦਰ ਕੌਰ ਅਤੇ ਜੀਐੱਮਸੀਐੱਚ.-32 ਨਰਸਿੰਗ ਆਫੀਸਰਜ਼ ਐਸੋਸੀਏਸ਼ਨ ਤੋਂ ਪ੍ਰਧਾਨ ਦਬਕੇਸ਼ ਕੁਮਾਰ ਅਤੇ ਜਨਰਲ ਸਕੱਤਰ ਸੰਦੀਪ ਕੁਮਾਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹਾਲੇ ਵੀ ਨਰਸਿੰਗ ਸਟਾਫ਼ ਦੇ ਮੰਗ ਪੱਤਰ ਵੱਲ ਧਿਆਨ ਦਿੱਤਾ ਤਾਂ ਪੰਜਾਬ ਅਤੇ ਚੰਡੀਗੜ੍ਹ ਦੀਆਂ ਨਰਸਾਂ ਵੱਲੋਂ ਸਾਂਝੇ ਤੌਰ ’ਤੇ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।