ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 31 ਮਈ
ਸਾਹਿਤ ਵਿਗਿਆਨ ਕੇਂਦਰ ਦੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਕੱਤਰਤਾ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ਹੋਈ। ਇਸ ਮੌਕੇ ਦਰਜਨਾਂ ਕਵੀਆਂ ਨੇ ਸ਼ਮੂਲੀਅਤ ਕਰਦਿਆਂ ਮਰਹੂਮ ਬਟਾਲਵੀ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਮੁੱਖ ਮਹਿਮਾਨ ਵਜੋਂ ਗੁਰਵਿੰਦਰ ਸਿੰਘ ਜੌਹਲ ਸ਼ਾਮਲ ਹੋਏ। ਆਲ ਇੰਡੀਆ ਰੇਡੀਓ ਤੋਂ ਭੁਪਿੰਦਰ ਸਿੰਘ ਮਲਿਕ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ, ਡਾ. ਅਵਤਾਰ ਸਿੰਘ ਪਤੰਗ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਮਨਜੀਤ ਕੌਰ ਮੁਹਾਲੀ, ਸੁਖਦੇਵ ਸਿੰਘ ਕਾਹਲੋਂ, ਨਵਨੀਤ ਮਠਾੜੂ, ਤਰਸੇਮ ਰਾਜ, ਸਾਹਿਬਾ ਨੂਰ, ਸ਼ਰਨਜੀਤ ਨਈਅਰ, ਦਵਿੰਦਰ ਕੌਰ ਢਿੱਲੋਂ, ਆਸ਼ਾ ਕਮਲ, ਨਰਿੰਦਰ ਨਸਰੀਨ, ਦਵਿੰਦਰ ਕੌਰ ਬਾਠ, ਸਿਮਰਜੀਤ ਗਰੇਵਾਲ, ਮਲਕੀਤ ਬਸਰਾ, ਗ਼ਜ਼ਲਗੋ ਆਰਡੀ ਕੈਲੇ, ਜਸਪਾਲ ਦੇਸੂਵੀ, ਸਵਰਨ ਸਿੰਘ, ਜੁਧਵੀਰ ਸਿੰਘ, ਸੁਰਜੀਤ ਧੀਰ, ਜਸਪਾਲ ਕਮਲ, ਸਤਵਿੰਦਰ ਮੜੌਲਵੀ, ਸ਼ਰਨਦੀਪ ਕੌਰ, ਯਤਿੰਦਰ ਮਾਹਲ, ਹਰਸਿਮਰਨ ਕੌਰ, ਹਰਿੰਦਰ ਹਰ ਮਨੌਲੀ, ਐਮਐਲ ਅਰੋੜਾ, ਪਰਮਿੰਦਰ ਪ੍ਰੇਮ, ਸਤਵਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੇ ਸ਼ਿਵ ਦੀਆਂ ਰਚਨਾਵਾਂ ਪੇਸ਼ ਕੀਤੀਆਂ।
ਅੰਗਰੇਜ਼ੀ ਲੇਖਿਕਾ ਲਾਲੀ ਸਵਰਨ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਹਿੱਸਾ ਲੈਣ ਵਾਲੇ ਹਰ ਗਾਇਕ ਨੂੰ ਸਰਟੀਫ਼ਿਕੇਟ ਦਿੱਤਾ ਗਿਆ। ਸ੍ਰੀ ਜੌਹਲ ਨੇ ਕਿਹਾ ਕਿ ਅਜਿਹੇ ਸਮਾਗਮ ਅਗਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰਖਦੇ ਹਨ।