ਪੱਤਰ ਪ੍ਰੇਰਕ
ਕੁਰਾਲੀ, 5 ਦਸੰਬਰ
ਸੀਸਵਾਂ ਰੋਡ ’ਤੇ ਪਿੰਡ ਚੰਦਪੁਰ ਵਿੱਚ ਸਥਿਤ ਫਾਸਟ ਫੂਡ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਦੁਕਾਨ ਵਿੱਚ ਪਿਆ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਦੁਕਾਨ ਮਾਲਕ ਨੇ ਕੁਝ ਪਿੰਡ ਵਾਸੀਆਂ ’ਤੇ ਸ਼ੱਕ ਜ਼ਾਹਿਰ ਕਰਦਿਆਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਦੁਕਾਨ ਮਾਲਕ ਸ਼ੁਭਮ ਗਿਰੀ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਗਿਆ ਸੀ, ਜਦੋਂ ਸਵੇਰੇ ਦੁਕਾਨ ’ਤੇ ਆਇਆ ਤਾ ਜਿੰਦਰੇ ਟੁੱਟੇ ਪਏ ਸਨ ਅਤੇ ਅੰਦਰੋਂ ਦੋ ਸਿਲੰਡਰ, ਪੰਜ ਪਤੀਲੇ, ਦੋ ਕੜਾਹੀਆਂ, ਚਾਹ ਵਾਲਾ ਪਤੀਲਾ, ਦੋ ਤੁਸਕ ਅਤੇ ਪਾਣੀ ਵਾਲਾ ਡਰੰਮ ਗਾਇਬ ਸੀ।
ਇਸ ਬਾਰੇ ਉਨ੍ਹਾਂ ਮਾਜਰੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਪਿੰਡ ਦੇ ਹੀ ਕੁਝ ਵਿਅਕਤੀਆ ’ਤੇ ਸ਼ੱਕ ਪ੍ਰਗਟਾਉਦਿਆਂ ਪੁਲੀਸ ਤੋਂ ਜਾਂਚ ਪੜਤਾਲ ਕਰਕੇ ਚੋਰਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਸੈਕਟਰ 47 ਤੇ 26 ਵਿੱਚੋਂ ਕਾਰਾਂ ਚੋਰੀ
ਚੰਡੀਗੜ੍ਹ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਦੋ ਕਾਰਾਂ ਚੋਰੀ ਹੋ ਗਈਆਂ ਹਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸੈਕਟਰ-47 ਵਿੱਚ ਵਾਪਰੀ ਹੈ ਜਿੱਥੇ ਘਰ ਦੇ ਮੂਹਰੇ ਤੋਂ ਕਾਰ ਚੋਰੀ ਹੋ ਗਈ। ਇਹ ਕਾਰ ਆਸ਼ੀਸ਼ ਗੌਤਮ ਵਾਸੀ ਸੈਕਟਰ-47 ਦੀ ਸੀ। ਇਸੇ ਤਰ੍ਹਾਂ ਅਭਿਸ਼ੇਕ ਰਾਜ ਵਾਸੀ ਮਨੀਮਾਜਰਾ ਦੀ ਕਾਰ ਸੈਕਟਰ-26 ਵਿੱਚੋਂ ਚੋਰੀ ਹੋ ਗਈ ਹੈ। ਚੰਡੀਗੜ੍ਹ ਪੁਲੀਸ ਨੇ ਦੋਵਾਂ ਮਾਮਲਿਆਂ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। -ਟਨਸ