ਚੰਡੀਗੜ੍ਹ: ਪੀਜੀਆਈ ਦੀ ਵਰਕਸ਼ਾਪ ਵਿੱਚੋਂ ਟੁੱਟੀਆਂ ਹੋਈਆਂ 18 ਕੁਰਸੀਆਂ ਅਤੇ 4 ਮੇਜ਼ ਚੋਰੀ ਹੋ ਗਏ। ਇਸ ਬਾਰੇ ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਐੱਸਡੀਓ ਦਿਨੇਸ਼ ਸਪਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਪੀਜੀਆਈ ਦੀ ਵਰਕਸ਼ਾਪ ਵਿੱਚੋਂ ਟੁੱਟੀਆਂ ਹੋਈਆਂ 18 ਕੂਰਸੀਆਂ ਅਤੇ 4 ਮੇਜ਼ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਸੈਕਟਰ-11 ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ