ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਦਸੰਬਰ
ਇੱਥੋਂ ਦੇ ਪਿੰਡ ਦੜੂਆ ’ਚ ਸਥਿਤ ਗੁਦਾਮ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਕੁਨਾਲ ਖੰਨਾ ਵਾਸੀ ਸੈਕਟਰ-12 ਪੰਚਕੂਲਾ ਦੀ ਸ਼ਿਕਾਇਤ ’ਤੇ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦਾ ਦੜੂਆ ਵਿੱਚ ਗੁਦਾਮ ਹੈ। ਜਿੱਥੋਂ 123 ਪੇਟੀਆਂ ਬੋਰਨਵੀਟਾ, 15 ਪੇਟੀਆਂ ਨਿਊਟਰੀਲਾ ਚੋਕੋ, 148 ਪੇਟੀਆ ਨੂਡਲਜ਼, 50 ਪੇਟੀਆਂ ਦੇਸੀ ਘੀ ਦੀਆਂ ਚੋਰੀ ਹੋ ਗਈਆਂ। ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਇਸ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ।