ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਅਕਤੂਬਰ
ਸ਼ਹਿਰ ਵਿੱਚ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਇੱਥੇ ਸੈਕਟਰ-46 ਵਿੱਚ ਮੇਘਨਾਦ ਦੇ ਪੁਤਲੇ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ (31) ਤੇ ਜਸਰਾਜ ਸਿੰਘ (19) ਵਾਸੀਆਨ ਸੰਨੀ ਐਨਕਲੇਵ ਤੇ ਅਰਾਇਣ (31) ਵਾਸੀ ਸੈਕਟਰ 68 ਮੁਹਾਲੀ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਸੈਕਟਰ-46 ਸਥਿਤ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਮੁਖੀ ਨਰਿੰਦਰ ਭਾਟੀਆ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਇਕ ਚਸ਼ਮਦੀਦ ਗਵਾਹ ਵੱਲੋਂ ਉੱਥੋਂ ਭੱਜਦੇ ਹੋਏ ਮੁਲਜ਼ਮਾਂ ਦੀ ਫਾਰਚੂਨਰ ਗੱਡੀ ਦੀ ਘੋਖ ਕੀਤੀ ਗਈ ਸੀ।