ਬਾਹਰੀ ਉਮੀਦਵਾਰ ਲਾਉਣ ’ਤੇ ਵਿਰੋਧ ਦੀ ਚੇਤਾਵਨੀ
ਪੱਤਰ ਪ੍ਰੇਰਕ
ਦੇਵੀਗੜ੍ਹ, 5 ਸਤੰਬਰ
ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀਆਂ ਬਾਗੀ ਸੁਰਾਂ ਨਿਕਲਣ ਲੱਗ ਪਈਆਂ ਹਨ ਅਤੇ ਹਲਕੇ ਵਿਚੋਂ ਹੀ ਪੰਜਾਬ ਕਾਂਗਰਸ ਵਲੋਂ ਉਮੀਦਵਾਰ ਦੇਣ ਦੀ ਮੰਗ ਕੀਤੀ ਜਾਣ ਲੱਗ ਪਈ ਹੈ। ਇਸ ਸਬੰਧੀ ਅੱਜ ਫਿਰ ਦੇਵੀਗੜ੍ਹ ਵਿੱਚ ਟਕਸਾਲੀ ਕਾਂਗਰਸੀਆਂ ਵਲੋਂ ਇੱਕ ਭਰਵੀਂ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਸਾਬਕਾ ਚੇਅਰਮੈਨ ਸੁਰਿੰਦਰ ਮਿੱਤਲ, ਪਰਗਟ ਸਿੰਘ ਰੱਤਾਖੇੜਾ, ਚਰਨਜੀਤ ਸਿੰਘ ਭੈਣੀ ਤੇ ਤਸਵੀਰ ਸਿੰਘ ਸ਼ਾਦੀਪੁਰ ਨੰਬਰਦਾਰ ਨੇ ਕਿਹਾ ਕਿ ਇਸ ਵੇਲੇ ਬਾਹਰਲੇ ਕਾਂਗਰਸੀ ਆਗੂਆਂ ਵੱਲੋਂ ਟਕਸਾਲੀ ਕਾਂਗਰਸੀ ਆਗੂਆਂ, ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਪਾਰਟੀ ਨੂੰ ਚਾਹੀਦਾ ਹੈ ਕਿ ਬਾਹਰਲੇ ਹਲਕੇ ਦਾ ਉਮੀਦਵਾਰ ਛੱਡ ਕੇ ਹਲਕਾ ਸਨੌਰ ਵਿਚੋਂ ਹੀ ਉਮੀਦਵਾਰ ਦਿੱਤਾ ਜਾਵੇ ਤਾਂ ਕਿ ਪਾਰਟੀ ਇਕਜੁੱਟ ਹੋ ਕੇ ਉਸ ਨੂੰ ਜਿਤਾ ਸਕੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਈਕਮਾਂਡ ਨੇ ਇਸ ਤਰ੍ਹਾਂ ਨਾ ਕੀਤਾ ਤਾਂ ਆਉਂਦੀਆਂ ਚੋਣਾਂ ਵਿੱਚ ਹਲਕੇ ਤੋਂ ਬਾਹਰਲੇ ਉਮੀਦਵਾਰ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅਗਲੀ ਰਣਨੀਤੀ ਤਿਆਰ ਕਰਨ ਲਈ ਅਗਲੀ ਮਹੀਨੇ ਮੁੜ ਮੀਟਿੰਗ ਕੀਤੀ ਜਾਵੇਗੀ।
ਕੈਪਸ਼ਨ।
ਦੇਵੀਗੜ੍ਹ ਵਿੱਚ ਕਰਦੇ ਹੋਏ ਟਕਸਾਲੀ ਕਾਂਗਰਸੀ ਪਰਗਟ ਸਿੰਘ ਰੱਤਾਖੇੜਾ ਤੇ ਹੋ। -ਫੋਟ: ਨੌਗਾਵਾਂ