ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ
ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੇ ਹਿਊਮੈਨਟੀਜ਼ ਗਰੁੱਪ ਵਿੱਚ ਸਹਿਜਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ 97 ਫੀਸਦੀ, ਨਾਨ-ਮੈਡੀਕਲ ਗਰੁੱਪ ਦੀ ਜਸਪ੍ਰੀਤ ਕੌਰ 92 ਫੀਸਦੀ ਅਤੇ ਮੈਡੀਕਲ ਦੀ ਲਵਪ੍ਰੀਤ ਕੌਰ ਨੇ 95 ਫੀਸਦੀ ਅਤੇ ਕਾਮਰਸ ਦੀ ਸੰਦੀਪ ਕੌਰ ਨੇ 83.2 ਫੀਸਦੀ ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਦੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ 96 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 6 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਾਇੰਸ ਦੀ ਤਨਵੀ ਕੋਹਲੀ ਨੇ 93.8 ਫੀਸਦੀ, ਧਨਿੰਦਰਪ੍ਰੀਤ ਸਿੰਘ ਨੇ 93.2 ਫੀਸਦੀ, ਅਕਸ਼ਿਤ ਅਰੋੜਾ ਨੇ 92.6 ਫੀਸਦੀ ਅਤੇ ਏਕਜੋਤ ਕੌਰ ਨੇ 91.2 ਫੀਸਦੀ ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਦੀ ਅਮਨਦੀਪ ਕੌਰ ਨੇ 92 ਫੀਸਦੀ ਅਤੇ ਗੁਰਨੀਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਦੇ ਪ੍ਰਭਸਿਮਰਨ ਸਿੰਘ ਨੇ 88 ਫੀਸਦੀ ਅੰਕ ਲਏ ਹਨ। ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਨਤੀਜਾ ਵੀ 100 ਫੀਸਦੀ ਰਿਹਾ। ਸਕੂਲ ਚੇਅਰਮੈਨ ਕਰਨਲ ਸੀਐਸ ਬਾਵਾ ਅਤੇ ਪ੍ਰਿੰਸੀਪਲ ਅੰਜਲੀ ਚੌਧਰੀ ਨੇ ਦੱਸਿਆ ਕਿ ਨਾਨ ਮੈਡੀਕਲ ਵਿੱਚ ਅਰਸਦੀਪ ਸਿੰਘ ਨੇ 95 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ, ਮੈਡੀਕਲ ਗਰੁੱਪ ਵਿੱਚ ਪੂਰਵੀ ਮਲਹੋਤਰਾ ਨੇ 94.8 ਫੀਸਦੀ ਅੰਕਾਂ ਪਹਿਲਾ, ਹਿਊਮੈਨਟੀਜ ਗਰੁੱਪ ’ਚੋਂ ਖੁਸ਼ਪ੍ਰੀਤ ਕੌਰ 93.2 ਫ਼ੀਸਦੀ ਅੰਕ ਲੈ ਕੇ ਪਹਿਲਾ, ਕਾਮਰਸ ਗਰੁੱਪ ਵਿੱਚ ਨਮਨ ਅਹੂਜਾ ਨੇ 91.2 ਫੀਸਦੀ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਾਨ ਮੈਡੀਕਲ ਗਰੁੱਪ ’ਚੋਂ ਤਨਵੀਰ ਪਰਮਾਰ 94.6 ਫੀਸਦੀ, ਭਾਰਤ ਸ਼ਰਮਾ 93.4 ਫੀਸਦੀ, ਕਰਨਪ੍ਰੀਤ ਸਿੰਘ ਗਿੱਲ 91.4 ਫੀਸਦੀ, ਤੁਸ਼ਾਤ 90.4 ਫੀਸਦੀ ਅੰਕ, ਮੈਡੀਕਲ ’ਚ ਈਸ਼ਾ ਚਾਨਾ 94.6 ਫੀਸਦੀ, ਰਾਕਸ਼ੀ ਸਕਸੈਨਾ 91.8 ਫੀਸਦੀ, ਰਿਤੀਕਾ ਰਾਣਾ 90.6 ਫੀਸਦੀ, ਮਹੀਪਪਿੰਦਰ ਕੌਰ ਗਿੱਲ 90 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਦੌਰਾਨ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਚੱਪੜਚਿੜੀ ਦੀ ਹਿਊਮੈਨਟੀਜ ਵਿੱਚ ਸਹਿਜਪ੍ਰੀਤ ਕੌਰ ਅਤੇ ਦੂਨ ਇੰਟਰਨੈਸ਼ਨਲ ਸਕੂਲ ਦੀ ਹਰਪ੍ਰੀਤ ਕੌਰ ਗਿੱਲ ਨੇ ਮੈਡੀਕਲ ਵਿੱਚ 97 ਫੀਸਦੀ ਅੰਕ ਹਾਸਲ ਕਰਕੇ ਮੁਹਾਲੀ ਵਿੱਚ ਅੱਵਲ ਆਈਆਂ ਹਨ। ਅਜੀਤ ਕਰਮ ਸਿੰਘ ਪਬਲਿਕ ਸਕੂਲ ਸੈਕਟਰ-65 ਦੀ ਮੈਡੀਕਲ ਗਰੁੱਪ ਦੀ ਦੀਕਸ਼ਾ ਅਤੇ ਅੰਕਿਤਾ ਨੇ ਬਰਾਬਰ 96 ਫੀਸਦੀ ਅੰਕ ਹਾਸਲ ਕੀਤੇ ਹਨ, ਜਦੋਂਕਿ ਸੰਦੀਪ ਕੌਰ ਨੇ 94 ਫੀਸਦੀ ਅਤੇ ਨਿਸ਼ਠਤਾ ਸੋਨੀ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ। ਡੀਏਵੀ ਪਬਲਿਕ ਸਕੂਲ ਮੁਹਾਲੀ ਦੀ ਪ੍ਰਿੰਸੀਪਲ ਰੋਜ਼ੀ ਸ਼ਰਮਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਮੈਡੀਕਲ ਵਿੱਚ 96.8 ਫੀਸਦੀ, ਨਾਨ ਮੈਡੀਕਲ ਵਿੱਚ ਰਿਦੀਮਾ ਨੇ 94 ਫੀਸਦੀ ਅਤੇ ਕਾਮਰਸ ਵਿੱਚ ਵਰੂਣਿਕਾ ਨੇ 91.2 ਫੀਸਦੀ ਅੰਕ ਹਾਸਲ ਕੀਤੇ ਹਨ। ਲਾਰੈਂਸ ਪਬਲਿਕ ਸਕੂਲ ਦੀ ਪ੍ਰਗਤੀ ਸ਼ਰਮਾ ਨੇ ਆਰਟਸ ਵਿੱਚ 97 ਫੀਸਦੀ ਤੇ ਤਨੱਈਆ ਨੇ 96 ਫੀਸਦੀ, ਸਿਮਰਨ ਨੇ 95.4 ਫੀਸਦੀ, ਜਸਲੀਨ ਕੌਰ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ। ਕਾਮਰਸ ਵਿੱਚ ਗਗਨਪ੍ਰੀਤ ਕੌਰ ਨੇ 93.8 ਫੀਸਦੀ, ਰੋਹਿਤ ਕੁਮਾਰ ਨੇ 92.2 ਫੀਸਦੀ ਅਤੇ ਪ੍ਰੇਰਣਾ ਨੇ 91.6 ਫੀਸਦੀ, ਮੈਡੀਕਲ ਵਿੱਚ ਗਾਇਤਰੀ ਸ਼ਰਮਾ ਨੇ 96.2 ਫੀਸਦੀ, ਪ੍ਰਥਮ ਗੁਪਤਾ ਨੇ 93.6 ਫੀਸਦੀ, ਗੌਰਵ ਪਰਾਸਰ ਨੇ 91.6 ਫੀਸਦੀ, ਨਾਨ ਮੈਡੀਕਲ ਵਿੱਚ ਤਰੁਣਮ ਸ਼ਰਮਾ ਨੇ 92.4 ਫੀਸਦੀ ਅੰਕ ਹਾਸਲ ਕੀਤੇ ਹਨ। ਬ੍ਰਿਟਿਸ਼ ਪਬਲਿਕ ਹਾਈ ਸਕੂਲ ਦੀ ਇਨਾਯਤ ਪਟਵਾਲੀਆ ਨੇ ਮੈਡੀਕਲ ਵਿੱਚ 94.8 ਫੀਸਦੀ, ਅਦਿੱਤਿਆ ਨੇ 94.2 ਫੀਸਦੀ, ਨੇਹਾ ਸਿੰਘ ਨੇ 93 ਫੀਸਦੀ ਅਤੇ ਸੁਨਿੱਧੀ ਸੈਣੀ ਨੇ 92 ਫੀਸਦੀ। ਆਰਟਸ ਵਿੱਚ ਵੈਸ਼ਨਵੀ ਸ਼ਰਮਾ ਲੇ 91.4 ਫੀਸਦੀ ਅਤੇ ਕਾਮਰਸ ਵਿੱਚ ਵੰਸ਼ ਪਣੇ ਨੇ 90 ਫੀਸਦੀ ਅੰਕ ਹਾਸਲ ਕੀਤੇ ਗਏ ਹਨ। ਸ਼ਿਵਾਲਿਕ ਪਬਲਿਕ ਸਕੂਲ ਦੀ ਨਿਧੀ ਨੇ ਮੈਡੀਕਲ ਵਿੱਚ 95.2 ਫੀਸਦੀ ਅਤੇ ਨਾਨ ਮੈਡੀਕਲ ਵਿੱਚ ਯੁਵਰਾਜ ਨੇ 92.6 ਫੀਸਦੀ ਅੰਕ ਹਾਸਲ ਕੀਤੇ ਹਨ। ਇੱਥੋਂ ਦੇ ਸੈਂਟ ਸੋਲਜਰ ਸਕੂਲ ਫੇਜ਼-7 ਦੇ ਚੇਅਰਮੈਨ ਕਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ 23 ਤੋਂ ਵੱਧ ਵਿਦਿਆਰਥੀਆਂ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਮੈਡੀਕਲ ਵਿੱਚ ਸੁਬੇਗ ਸਿੰਘ 96 ਫੀਸਦੀ ਜਦੋਂਕਿ ਪਾਰਵੀਤਾ ਸਿੰਗਲਾ ਨੇ 95.6 ਫੀਸਦੀ ਅਤੇ ਕਾਮਰਸ ਵਿੱਚ ਸਿਮਰਨ ਨੇ 96 ਫੀਸਦੀ ਅਤੇ ਹਿਊਮੈਨਟੀਜ ਵਿੱਚ ਗੁਰਲੀਨ ਨੇ 94 ਫੀਸਦੀ ਤੇ ਨਾਨ ਮੈਡੀਕਲ ਵਿੱਚ ਆਕਾਸ਼ ਸ਼ਰਮਾ ਨੇ 93 ਫੀਸਦੀ ਅੰਕ ਹਾਸਲ ਕੀਤੇ।
ਮਾਪਿਆਂ ਨੂੰ ਪਹਿਲਾ ਗੁਰੂ ਮੰਨਦੀ ਹੈ ਕ੍ਰਿਸ਼ਾ ਸੇਠੀ
ਪੰਚਕੂਲਾ(ਪੱਤਰ ਪ੍ਰੇਰਕ): ਕ੍ਰਿਸ਼ਾ ਸੇਠੀ ਨੇ ਕਿਹਾ ਉਹ ਆਪਣੇ ਮਾਪਿਆਂ ਨੂੰ ਆਪਣਾ ਪਹਿਲਾ ਗੁਰੂ ਮੰਨਦੀ ਹੈ ਕਿਉਂਕਿ ਉਸਦਾ ਕਹਿਣਾ ਹੈ ਕਿ ਉਹ ਉਸਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦੇ ਰਹੇ ਹਨ। ਇਸੇ ਤਰ੍ਹਾਂ ਭਵਨ ਵਿਦਿਆਲਿਆ ਸਕੂਲ ਦੀ ਵਿਦਿਆਰਥਣ ਕਰਿਤਾ ਸ਼ਰਮਾ ਨੇ 98.4% ਨੰਬਰ ਪ੍ਰਾਪਤ ਕੀਤੇ ਇਸ ਤੋਂ ਇਲਾਵਾ ਰਿਯਾ ਗੁਪਤਾ ਨੇ 98% ਅਤੇ ਪ੍ਰਿਯਾਂਸ਼ੂ ਨੇ 95.4% ਨੰਬਰ ਹਾਸਲ ਕੀਤੇ। ਭਵਨ ਵਿਦਿਆਲਿਆ ਪੰਚਕੂਲਾ ਦੀ ਵਿਦਿਆਰਥਣ ਕਿ੍ਸ਼ਾ ਸੇਠੀ 12ਵੀਂ ਵਿੱਚੋਂ 99% ਨੰਬਰ ਲੈ ਕੇ ਅੱਵਲ ਰਹੀ।
ਏਪੀਜੇ ਸਕੂਲ ਦਾ ਨਤੀਜਾ ਸ਼ਾਨਦਾਰ
ਖਰੜ (ਪੱਤਰ ਪ੍ਰੇਰਕ): ਏਪੀਜੇ ਸਮਾਰਟ ਸਕੂਲ, ਮੁੰਡੀ ਖਰੜ ਦਾ ਸੀਬੀਐੱਸਈ ਬੋਰਡ ਵੱਲੋਂ ਐਲਾਨਿਆ ਬਾਰ੍ਹਵੀਂ ਜਮਾਤ ਦਾ ਨਤੀਜੇ ਸੌ ਫ਼ੀਸਦੀ ਰਿਹਾ। ਸਕੂਲ ਪ੍ਰਿੰਸੀਪਲ ਜਸਵੀਰ ਚੰਦਰ ਨੇ ਦੱਸਿਆ ਕਿ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ 95 ਫ਼ੀਸਦੀ ਅਤੇ 12 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਵਿਦਿਆਰਥਣ ਹਰਸਿਮਰਨਜੀਤ ਕੌਰ ਕਲੇਰ (ਕਾਮਰਸ) ਨੇ ਪਹਿਲਾ ਰਮਨਪ੍ਰੀਤ ਕੌਰ (ਕਾਮਰਸ) ਨੇ ਦੂਜਾ ਅਤੇ ਦਿਵਿਆ (ਆਰਟਸ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।