ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੇ ਚੋਰੀ ਹੋਣ ਦੇ ਮਾਮਲੇ ਸਬੰਧੀ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਮਹਿਲਾ ਸਣੇ ਦੋ ਨੂੰ ਗ੍ਰਿਫ਼ਤਾਰ ਕਰਕੇ 15 ਕੁਰਸੀਆਂ ਬਰਾਮਦ ਕੀਤੀਆਂ ਹਨ।
ਮੁਲਜ਼ਮਾਂ ਦੀ ਪਛਾਣ ਨਰੇਸ਼ ਮਿੱਤਲ ਵਾਸੀ ਸੈਕਟਰ-41 ਏ ਅਤੇ ਭਾਸਕਰ ਕਲੋਨੀ ਸੈਕਟਰ-25 ਦੀ ਵਸਨੀਕ ਔਰਤ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਘਰ ਛਾਪਾ ਮਾਰ ਕੇ ਮਹਿਲਾਂ ਦੇ ਘਰੋਂ 5 ਕੁਰਸੀਆਂ ਅਤੇ ਨਰੇਸ਼ ਮਿੱਤਲ ਦੇ ਘਰੋਂ 10 ਕੁਰਸੀਆਂ ਬਰਾਮਦ ਕੀਤੀਆਂ ਹਨ। ਪੁਲੀਸ ਦੇ ਬੁਲਾਰੇ ਨੇ ਦੱੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਸ਼ਾਖਾ ਨੇ ਸਰਫਰਾਜ ਮੁਹੰਮਦ ਵਾਸੀ ਬਲਟਾਣਾ ਦੀ ਨਿਸ਼ਾਨਦੇਹੀ ’ਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।