ਐੱਸਏਐੱਸ ਨਗਰ (ਮੁਹਾਲੀ): ਸੀਆਈਏ ਸਟਾਫ਼ ਅੰਬਾਲਾ ਦੀ ਟੀਮ ਨੇ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਇਰਾਦਾ-ਏ-ਕਤਲ ਦੇ ਮਾਮਲੇ ਵਿੱਚ ਨਵਦੀਪ ਸਿੰਘ ਜਲਬੇੜਾ ਅਤੇ ਉਸ ਦੇ ਦੋਸਤ ਗੁਰਕੀਰਤ ਸਿੰਘ ਵਾਸੀ ਮੁਹਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵਦੀਪ ਸਿੰਘ ਖ਼ਿਲਾਫ਼ ਅੰਬਾਲਾ ਥਾਣੇ ਵਿੱਚ ਕੇਸ ਦਰਜ ਕੀਤਾ ਪਰ ਮੁਲਜ਼ਮ ਲਗਾਤਾਰ ਬਚਦਾ ਆ ਰਿਹਾ ਸੀ। ਅੰਬਾਲਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਏਅਰਪੋਰਟ ਅਥਾਰਟੀ ਦੀ ਇਤਲਾਹ ’ਤੇ ਸੀਆਈਏ ਸਟਾਫ਼ ਅੰਬਾਲਾ ਦੀ ਟੀਮ ਨੇ ਮੁਲਜ਼ਮ ਨਵਦੀਪ ਸਿੰਘ ਤੇ ਉਸ ਦੇ ਇੱਕ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ। -ਪੱਤਰ ਪ੍ਰੇਰਕ