ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਜੂਨ
ਪੁਲੀਸ ਨੇ ਦੋ ਨਾਇਜੀਰੀਅਨ ਨਾਗਰਿਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 800 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਪੁਲੀਸ ਵੱਲੋਂ ਕਾਬੂ ਮੁਲਜ਼ਮਾਂ ਦੀ ਪਛਾਣ ਸਿਆਰਾ ਐਨਾ ਅਤੇ ਸੁਮਿਤ ਯੋਸੂਆ ਵਜੋਂ ਹੋਈ ਹੈ। ਸਹਾਇਕ ਇੰਸਪੈਕਟਰ ਨਾਇਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਜ਼ੀਰਕਪੁਰ ਦੇ ਮੈਕ ਡੋਨਲਡ ਚੌਕ ਤੋਂ ਸ਼ਤਾਬਗੜ੍ਹ ਨੂੰ ਜਾਂਦੀ ਸੜਕ ’ਤੇ ਪੈਦਲ ਜਾ ਰਹੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਵਾਂ ਦੇ ਹੱਥਾਂ ਵਿੱਚ ਫੜੇ ਲਿਫਾਫਿਆਂ ਵਿੱਚੋਂ 800 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਜੋ ਦੋਵਾਂ ਨੇ ਵੱਖ-ਵੱਖ 400-400 ਗ੍ਰਾਮ ਕਰ ਕੇ ਲਿਫਾਫਿਆਂ ਵਿਚ ਪਾਇਆ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਉਹ ਇਸ ਨਸ਼ੀਲੇ ਪਦਾਰਥ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਸਕੇ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।